ਇਮਰਾਨ ਖ਼ਾਨ ਨੇ ਪੀਐਮ ਮੋਦੀ ਨੂੰ ਸ਼ਾਂਤੀ ਦਾ ਇੱਕ ਮੌਕਾ ਦੇਣ ਦੀ ਅਪੀਲ ਕੀਤੀ

Feb 25 2019 03:48 PM
ਇਮਰਾਨ ਖ਼ਾਨ ਨੇ ਪੀਐਮ ਮੋਦੀ ਨੂੰ ਸ਼ਾਂਤੀ ਦਾ ਇੱਕ ਮੌਕਾ ਦੇਣ ਦੀ ਅਪੀਲ ਕੀਤੀ

ਇਸਲਾਮਾਬਾਦ:

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪੀਐਮ ਮੋਦੀ ਨੂੰ ਸ਼ਾਂਤੀ ਦਾ ਇੱਕ ਮੌਕਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ ’ਤੇ ਹਮੇਸ਼ਾ ਕਾਇਮ ਰਹਿੰਦੇ ਹਨ। ਜੇ ਪੁਲਵਾਮਾ ਮਾਮਲੇ ਵਿੱਚ ਭਾਰਤ ਉਨ੍ਹਾਂ ਨੂੰ ਪੁਖ਼ਤਾ ਸਬੂਤ ਮੁਹੱਈਆ ਕਰਾਉਂਦਾ ਹੈ ਤਾਂ ਉਹ ਸਖ਼ਤ ਕਾਰਵਾਈ ਕਰਨਗੇ।
ਯਾਦ ਰਹੇ ਕਿ ਇਸ ਤੋਂ ਪਹਿਲਾਂ 19 ਫਰਵਰੀ ਨੂੰ ਵੀ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਪੁਖ਼ਤਾ ਸਬੂਤ ਮਿਲਣ ਬਾਅਦ ਹੀ ਉਹ ਜੈਸ਼-ਏ-ਮੁਹੰਮਦ ’ਤੇ ਕਾਰਵਾਈ ਕਰਨਗੇ। ਉਦੋਂ ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇ ਭਾਰਤ ਨੇ ਹਮਲਾ ਕੀਤਾ ਤਾਂ ਉਹ ਕਰਾਰਾ ਜਵਾਬ ਦੇਣਗੇ। ਪੀਐਮ ਖ਼ਾਨ ਨੇ ਇਹ ਵੀ ਕਿਹਾ ਸੀ ਕਿ ਮੋਦੀ ਨਾਲ 2015 ’ਚ ਹੋਈ ਬੈਠਕ ਦੌਰਾਨ ਦੋਵਾਂ ਦੇਸ਼ਾਂ ਨੇ ਮਿਲ ਕੇ ਅੱਤਵਾਦ ਦਾ ਮੁਕਾਬਲਾ ਕਰਨ ’ਤੇ ਸਹਿਮਤੀ ਜਤਾਈ ਸੀ ਪਰ ਪੁਲਵਾਮਾ ਹਮਲੇ ਤੋਂ ਕਾਫੀ ਪਹਿਲਾਂ ਸਤੰਬਰ ਵਿੱਚ ਹੀ ਭਾਰਤ ਨੇ ਆਪਣੇ ਪੈਰ ਪਛਾਂਹ ਖਿੱਚ ਲਏ ਸੀ।
ਇਮਰਾਨ ਖ਼ਾਨ ਦਾ ਬਿਆਨ ਪੀਐਮ ਮੋਦੀ ਦੀ ਉਸ ਚੇਤਾਵਨੀ ਬਾਅਦ ਆਇਆ ਹੈ ਜਿਸ ਵਿੱਚ ਮੋਦੀ ਨੇ ਐਲਾਨ ਕੀਤਾ ਸੀ ਕਿ ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਏਗਾ। ਮੋਦੀ ਨੇ ਕਿਹਾ ਸੀ ਕਿ ਇਸ ਵਾਰ ਹਿਸਾਬ ਬਰਾਬਰ ਹੋਏਗਾ। ਇਹ ਨਵੇਂ ਭਾਰਤ ਦੀ ਰੀਤ ਹੈ। ਸਾਨੂੰ ਪਤਾ ਹੈ ਅੱਤਵਾਦ ਨੂੰ ਕਿਵੇਂ ਕੁਚਲਣਾ ਹੈ। ਇਸੇ ਦੌਰਾਨ ਮੋਦੀ ਨੇ ਇਮਰਾਨ ਖ਼ਾਨ ’ਤੇ ਗੱਲੋਂ ਮੁਕਰਨ ਦਾ ਵੀ ਇਲਜ਼ਾਮ ਲਾਇਆ ਸੀ।

© 2016 News Track Live - ALL RIGHTS RESERVED