ਸਰਕਾਰ ਜੈਸ਼-ਏ-ਮੁਹੰਮਦ ਤੋਂ ਇਲਾਵਾ ਹੋਰ ਪਾਬੰਦੀਸ਼ੁਦਾ ਸੰਗਠਨਾਂ ਖਿਲਾਫ ਨਿਰਣਾਇਕ ਫੈਸਲਾ ਕਰਨ ਜਾ ਰਹੀ

Mar 04 2019 04:03 PM
ਸਰਕਾਰ ਜੈਸ਼-ਏ-ਮੁਹੰਮਦ ਤੋਂ ਇਲਾਵਾ ਹੋਰ ਪਾਬੰਦੀਸ਼ੁਦਾ ਸੰਗਠਨਾਂ ਖਿਲਾਫ ਨਿਰਣਾਇਕ ਫੈਸਲਾ ਕਰਨ ਜਾ ਰਹੀ

ਇਸਲਾਮਾਬਾਦ:

ਪਾਕਿਸਤਾਨ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਖ਼ਿਲਾਫ਼ ਨਿਰਣਾਇਕ ਫ਼ੈਸਲੇ ਲੈਣ ਦੀ ਤਿਆਰੀ ਕਰ ਰਿਹਾ ਹੈ। ਪਾਕਿਸਤਾਨੀ ਮੀਡੀਆ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਸਰਕਾਰ ਜੈਸ਼-ਏ-ਮੁਹੰਮਦ ਤੋਂ ਇਲਾਵਾ ਹੋਰ ਪਾਬੰਦੀਸ਼ੁਦਾ ਸੰਗਠਨਾਂ ਖਿਲਾਫ ਨਿਰਣਾਇਕ ਫੈਸਲਾ ਕਰਨ ਜਾ ਰਹੀ ਹੈ। ਹਾਲ ਹੀ ਵਿੱਚ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਇਸ ਬਾਰੇ ਸੰਕੇਤ ਦਿੱਤੇ ਸੀ। ਹਾਲਾਂਕਿ ਉਨ੍ਹਾਂ ਕਿਹਾ ਸੀ ਕਿ ਇਸ ਦਾ ਫੈਸਲਾ ਸੁਰੱਖਿਆ ਬਲਾਂ ਵੱਲੋਂ ਤੈਅ ਕੀਤਾ ਜਾਏਗਾ, ਉਨ੍ਹਾਂ ਨੂੰ ਕਿਸ ਸਮੇਂ ਤੇ ਕਦੋਂ ਖ਼ਤਮ ਕਰਨਾ ਹੈ।
ਦੂਜੇ ਪਾਸੇ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਮਸੂਦ ਅਜ਼ਹਰ ਨੂੰ ਆਲਮੀ ਅੱਤਵਾਦੀ ਐਲਾਨਣ ਦੀ ਮੰਗ ’ਤੇ ਕੀਤਾ ਵਿਰੋਧ ਵੀ ਵਾਪਸ ਲੈ ਸਕਦਾ ਹੈ। ਮਸੂਦ ਅਜ਼ਹਰ ’ਤੇ ਪਾਬੰਧੀ ਲਾਉਣ ਲਈ ਸੰਯੁਕਤ ਰਾਸ਼ਟਰ (ਯੂਐਨ) ਦੀ ਸੁਰੱਖਿਆ ਪ੍ਰੀਸ਼ਦ ਵਿੱਚ ਅਮਰੀਕਾ, ਫਰਾਂਸ ਤੇ ਬ੍ਰਿਟੇਨ ਨੇ ਮਤਾ ਪੇਸ਼ ਕੀਤਾ ਹੈ।
ਉੱਧਰ, ਮਸੂਦ ’ਤੇ ਪਾਬੰਧੀ ਲਾਉਣ ਲਈ ਯੂਐਨ ਵਿੱਚ ਪੇਸ਼ ਕੀਤੇ ਪ੍ਰਸਤਾਵ ’ਤੇ ਚੀਨ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਫਰਾਂਸ, ਅਮਰੀਕਾ ਤੇ ਬ੍ਰਿਟੇਨ ਨੇ ਆਪਣੇ ਪ੍ਰਸਤਾਵ ਵਿੱਚ ਮਸੂਦ ਦੀਆਂ ਵਿਸ਼ਵ ਯਾਤਰਾਵਾਂ ’ਤੇ ਪਾਬੰਧੀ ਲਾਉਣ ਤੇ ਉਸ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੀ ਵੀ ਮੰਗ ਰੱਖੀ ਹੈ।

 

© 2016 News Track Live - ALL RIGHTS RESERVED