ਭੂਚਾਲ ਦੀ ਤੀਬਰਤਾ 7.1 ਦਰਜ

Jul 06 2019 04:20 PM
ਭੂਚਾਲ ਦੀ ਤੀਬਰਤਾ 7.1 ਦਰਜ

ਲੌਸ ਏਂਜਲਸ:

ਦੱਖਣੀ ਕੈਲੀਫੋਰਨੀਆ ‘ਚ ਸ਼ੁੱਕਰਵਾਰ ਰਾਤ 8:19 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 7.1 ਦਰਜ ਕੀਤੀ ਗਈ। ਅਮਰੀਕਾ ਭੂ ਵਿਗਿਆਨ ਸਰਵੇ ਮੁਤਾਬਕ ਇੱਕ ਦਿਨ ਪਹਿਲਾ ਵੀ ਇਸ ਇਲਾਕੇ ‘ਚ 6.4 ਤੀਬਰਤਾ ਦਾ ਭੂਚਾਲ ਆਇਆ ਸੀ।
ਅਮਰੀਕੀ ਭੂ ਵਿਗੀਆਨੀਆਂ ਮੁਤਾਬਕ, ਇਹ ਭੂਚਾਲ ਰਿਜਕ੍ਰੇਸਟ ਦੇ ਉੱਤਰ ਪੂਰਬ ‘ਚ 11 ਮੀਲ ਦੂਰ ਸੀ। ਯਾਨੀ ਲੌਸ ਏਂਜਲਸ ਕਰੀਬ 150 ਮੀਲ ਦੂਰ ਸੀ। ਇਸ ਤੋਂ ਇੱਕ ਦਿਨ ਪਹਿਲਾਂ ਜੋ ਭੂਚਾਲ ਆਇਆ ਸੀ ਉਸ ਤੋਂ ਬਾਅਦ ਆਫਟਰ ਸ਼ੌਕ ਦੀ ਗਿਣਤੀ 1400 ਤੋਂ ਜ਼ਿਆਦਾ ਸੀ।
ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਉਸ ਦਾ ਘਰ 20 ਤੋਂ 25 ਸੈਕਿੰਡ ਤਕ ਕੰਬਦਾ ਰਿਹਾ। ਇਸ ਤੋਂ ਇਲਾਵਾ ਕਈ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਨ ਕਾਰਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਫਿਲਹਾਲ ਨਹੀਂ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED