ਅੰਗੂਰਾਂ ਦੇ ਗੁੱਛੇ ਦੀ ਕੀਮਤ ਜਾਪਾਨ ‘ਚ 7.5 ਲੱਖ ਰੁਪਏ

Jul 15 2019 03:36 PM
ਅੰਗੂਰਾਂ ਦੇ ਗੁੱਛੇ ਦੀ ਕੀਮਤ ਜਾਪਾਨ ‘ਚ 7.5 ਲੱਖ ਰੁਪਏ

ਨਵੀਂ ਦਿੱਲੀ:

24 ਲਾਲ ਅੰਗੂਰਾਂ ਦੇ ਗੁੱਛੇ ਦੀ ਕੀਮਤ ਜਾਪਾਨ ‘ਚ 7.5 ਲੱਖ ਰੁਪਏ ਲਾਈ ਗਈ ਹੈ। ਨਿਲਾਮੀ ਮੰਗਲਵਾਰ ਨੂੰ ਹੋਈ ਸੀ ਜਿਸ ‘ਚ ਖਾਸ ਕਿਸਮ ਦੇ ਇੱਕ ਅੰਗੂਰ ਦਾ ਵਜ਼ਨ ਕਰੀਬ 20 ਗ੍ਰਾਮ ਹੁੰਦਾ ਹੈ। 12 ਸਾਲ ਪਹਿਲਾਂ ਅੰਗੂਰ ਦੀ ਇੱਕ ਖਾਸ ਕਿਸਮ ਨੂੰ ਇਸ਼ੀਕਾਵਾ ਖੇਤਰ ਦੀ ਸਰਕਾਰ ਨੇ ਵਿਕਸਤ ਕੀਤਾ ਸੀ, ਜੋ ਖਾਸ ਕਰ ਅਮੀਰਾਂ ਦੇ ਫਲਾਂ ਦੇ ਤੌਰ ‘ਤੇ ਜਾਣੀ ਜਾਂਦੀ ਹੈ।
ਜਾਪਾਨ ‘ਚ ਇਸ ਨੂੰ ਰੂਬੀ ਰੋਮਨ ਕਿਹਾ ਜਾਂਦਾ ਹੈ। ਇਹ ਸੁਆਦ ‘ਚ ਬੇਹੱਦ ਮਿੱਠਾ ਤੇ ਰਸੀਲਾ ਹੁੰਦਾ ਹੈ ਪਰ ਇਹ ਕੁਝ ਐਸੀਡਿਕ ਵੀ ਹੁੰਦਾ ਹੈ। ਰੂਬੀ ਰੋਮਨ ਜਾਪਾਨ ਦੇ ਲਗਜ਼ਰੀ ਫਰੂਟ ‘ਚ ਸ਼ਾਮਲ ਹੈ। ਇਸ ਨੂੰ ਕਿਸੇ ਖਾਸ ਮੌਕੇ ‘ਤੇ ਗਿਫਟ ਵਜੋਂ ਵੀ ਦਿੱਤਾ ਜਾਂਦਾ ਹੈ। ਨਿਲਾਮੀ ਕਰਨ ਵਾਲੇ ਅਧਿਕਾਰੀ ਮੁਤਾਬਕ, ਇਸ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਇਹ ਗੁੱਛਾ ਕਾਫੀ ਮਹਿੰਗਾ ਵਿੱਕਦਾ ਹੈ। ਜਾਪਾਨ ‘ਚ ਅਸਾਨੀ ਨਾਲ ਨਾ ਮਿਲਣ ਕਰਕੇ ਇਸ ਨੂੰ ਜਾਪਾਨ ਦੀ ਇੱਕ ਕੰਪਨੀ ਹਯਾਕੁਰਾਕੁਸੋ ਨੇ ਖਰੀਦਿਆ ਹੈ।
ਨਿਲਾਮੀ ਅਧਿਕਾਰੀ ਤਕਾਸ਼ੀ ਨੇ ਦੱਸਿਆ ਕਿ ਇਸ ਕਿਸਮ ਨੂੰ ਇਜਾਦ ਕੀਤੇ 12 ਸਾਲ ਹੋ ਗਏ ਹਨ। ਉਧਰ ਫਾਰਮਿੰਗ ਏਜੰਸੀ ਦਾ ਕਹਿਣਾ ਹੈ ਕਿ ਰੂਬੀ ਰੋਮਨ ਦੇ 26 ਹਜ਼ਾਰ ਗੁੱਛੇ ਸਤੰਬਰ ‘ਚ ਐਕਸਪੋਰਟ ਕੀਤੇ ਜਾਣਗੇ ਪਰ ਫਾਰਮਿੰਗ ਕੰਪਨੀ ਨੂੰ ਫਿਕਰ ਹੈ ਕਿ ਕੀਤੇ ਵਧ ਰਹੇ ਤਾਪਮਾਨ ਨਾਲ ਇਨ੍ਹਾਂ ਦੀ ਗੁਣਵੱਤਾ ਖਰਾਬ ਨਾ ਹੋ ਜਾਵੇ।

© 2016 News Track Live - ALL RIGHTS RESERVED