ਨਵਦੀਪ ਸੈਣੀ ਨੂੰ ਭਾਰਤੀ ਕ੍ਰਿਕਟ ਟੀਮ ‘ਚ ਖੇਡਣ ਦਾ ਸੁਨਹਿਰੀ ਮੌਕਾ

Jul 22 2019 04:06 PM
ਨਵਦੀਪ ਸੈਣੀ ਨੂੰ ਭਾਰਤੀ ਕ੍ਰਿਕਟ ਟੀਮ ‘ਚ ਖੇਡਣ  ਦਾ ਸੁਨਹਿਰੀ ਮੌਕਾ

ਕਰਨਾਲ:

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਦੇ ਨਵਦੀਪ ਸੈਣੀ ਨੂੰ ਭਾਰਤੀ ਕ੍ਰਿਕਟ ਟੀਮ ‘ਚ ਖੇਡਣ ਤੇ ਆਪਣੇ ਨਾਲ ਆਪਣੇ ਸੂਬੇ ਦਾ ਨਾਂ ਰੋਸ਼ਨ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਜੀ ਹਾਂ, ਨਵਦੀਪ ਟੀ-20, ਵੈਸਟਇੰਡੀਜ਼ ਦੌਰੇ ‘ਚ ਭਾਰਤੀ ਟੀਮ ਨਾਲ ਰਹੇਗਾ। ਬੀਤੇ ਦਿਨੀਂ ਮੁੰਬਈ ‘ਚ ਕਪਤਾਨ ਵਿਰਾਟ ਕੋਹਲੀ ਤੇ ਚੋਣ ਕਮੇਟੀ ਨੇ ਤਿੰਨ ਵਨਡੇ ਤੇ ਤਿੰਨ ਟੀ-20 ਮੈਚਾਂ ਲਈ ਟੀਮ ਦੀ ਚੋਣ ਕੀਤੀ ਹੈ।
ਨਵਦੀਪ ਦੀ ਟੀਮ ‘ਚ ਸਿਲੈਕਸ਼ਨ ਤੋਂ ਬਾਅਦ ਉਸ ਦੇ ਘਰ ਜਸ਼ਨ ਦਾ ਮਾਹੌਲ ਹੈ। ਇਸ ਦੌਰਾਨ ਘਰ ਦੇ ਲੋਕਾਂ ਨੂੰ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਨਾਲ ਹੀ ਟੀਮ ਦੀ ਜਿੱਤ ਦੀ ਕਮਾਨਾ ਕੀਤੀ। ਨਵਦੀਨ ਦੇ ਮਾਪਿਆਂ ਦਾ ਕਹਿਣਾ ਸੀ ਕਿ ਟੀਮ ‘ਚ ਸਿਲੈਕਸ਼ਨ ਨਾਲ ਉਨ੍ਹਾਂ ਦੀ ਸਾਲਾ ਦੀ ਤਮੰਨਾ ਪੂਰੀ ਹੋ ਗਈ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED