ਲਸਿਥ ਮਲਿੰਗਾ ਨੇ ਵਨਡੇ ਅੰਤਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ

Jul 23 2019 01:37 PM
ਲਸਿਥ ਮਲਿੰਗਾ ਨੇ ਵਨਡੇ ਅੰਤਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ

ਕੋਲੰਬੋ:

ਸ਼੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਵਨਡੇ ਅੰਤਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਲਸਿਥ ਮਲਿੰਗਾ ਬੰਗਲਾਦੇਸ਼ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਤੋਂ ਬਾਅਦ ਕ੍ਰਿਕਟ ਦੇ ਇਸ ਫਾਰਮੇਟ ਨੂੰ ਅਲਵਿਦਾ ਕਹਿ ਦੇਣਗੇ। ਇਸ ਦੀ ਜਾਣਕਾਰੀ ਸ਼੍ਰੀਲੰਕਾਈ ਖਿਡਾਰੀ ਕਪਤਾਨ ਦਿਮੁਥ ਕਰੁਨਾਰਤਨੇ ਨੇ ਦਿੱਤੀ।
ਉਨ੍ਹਾਂ ਨੇ ਸੀਰੀਜ਼ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਲਸਿਥ ਮਲਿੰਗਾ ਇਸ ਸੀਰੀਜ਼ ਦਾ ਆਖਰੀ ਮੈਚ ਖੇਡ ਰਹੇ ਹਨ। ਇਸ ਤੋਂ ਬਾਅਦ ਉਹ ਰਿਟਾਇਰਮੈਂਟ ਲੈ ਰਹੇ ਹਨ। ਮੈਨੂੰ ਨਹੀਂ ਪਤਾ ਉਨ੍ਹਾਂ ਨੇ ਸਿਲੈਕਟਰਸ ਨੂੰ ਕੀ ਕਿਹਾ ਪਰ ਮਲਿੰਗਾ ਨੇ ਕਿਹਾ ਕਿ ਉਹ ਸਿਰਫ ਇੱਕ ਮੈਚ ਖੇਡਣਗੇ।”
ਮਲਿੰਗਾ ਨੇ ਵਨਡੇ ਕ੍ਰਿਕਟ ‘ਚ 335 ਵਿਕਟ ਆਪਣੇ ਨਾਂ ਕੀਤੇ ਹਨ। 35 ਸਾਲਾ ਮਲਿੰਗਾ ਹਾਲ ਹੀ ‘ਚ ਇੰਗਲੈਂਡ ‘ਚ ਹੋਏ ਵਰਲਡ ਕੱਪ ‘ਚ ਸ਼੍ਰੀਲੰਕਾ ਦੀ ਟੀਮ ‘ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਖਿਡਾਰੀ ਸੀ। ਉਨ੍ਹਾਂ ਨੇ ਸੱਤ ਪਾਰੀਆਂ ‘ਚ 13 ਵਿਕਟ ਆਪਣੇ ਨਾਂ ਕੀਤੇ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED