ਅੱਜ ਭਿੜਨਗੇ ਵੈਸਟਇੰਡੀਜ਼ ਤੇ ਭਾਰਤ

Aug 03 2019 03:33 PM
ਅੱਜ ਭਿੜਨਗੇ ਵੈਸਟਇੰਡੀਜ਼ ਤੇ ਭਾਰਤ

ਫਲੋਰਿਡਾ:

ਤੀਜਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟਣ ਬਾਅਦ ਭਾਰਤੀ ਕ੍ਰਿਕਟ ਟੀਮ ਹੁਣ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਲੜੀ ਦੇ ਉਦਘਾਟਨ ਮੈਚ ਜ਼ਰੀਏ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਤਿਆਰੀ ਕਰੇਗੀ। ਵੈਸਟਇੰਡੀਜ਼ ਦੇ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਸ ਸੀਰੀਜ਼ ਦਾ ਉਦੇਸ਼ ਨਵੇਂ ਖਿਡਾਰੀਆਂ ਦੀ ਪਰਖ ਕਰਨਾ ਹੈ, ਜਿਨ੍ਹਾਂ ਦੇ ਨਾਮ ਚੋਣਕਾਰਾਂ ਦੇ ਮਨਾਂ ਵਿੱਚ ਹਨ। ਭਾਰਤੀ ਸਮੇਂ ਮੁਤਾਬਕ ਮੈਚ ਰਾਤ 8 ਵਜੇ ਖੇਡਿਆ ਜਾਏਗਾ।
ਕੋਹਲੀ ਨੂੰ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਸੀ ਪਰ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਛੱਡ ਕੇ ਪੂਰੀ ਮਜ਼ਬੂਤ ਟੀਮ ਦੀ ਚੋਣ ਕੀਤੀ ਗਈ ਹੈ। ਬੁਮਰਾਹ 22 ਅਗਸਤ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਖੇਡੇਗਾ। ਹਾਰਦਿਕ ਪਾਂਡਿਆ ਨੂੰ ਪੂਰੇ ਟੂਰ ਲਈ ਆਰਾਮ ਦਿੱਤਾ ਗਿਆ ਹੈ। ਸ਼੍ਰੇਅਸ ਅਈਅਰ ਤੇ ਮਨੀਸ਼ ਪਾਂਡੇ ਲਈ ਇਹ ਦੌਰਾ ਮਹੱਤਵਪੂਰਣ ਹੋਵੇਗਾ, ਜਿਨ੍ਹਾਂ ਦਾ ਮਕਸਦ ਉਨ੍ਹਾਂ ਦੀ ਉਪਯੋਗਤਾ ਨੂੰ ਸਾਬਤ ਕਰਨਾ ਹੋਵੇਗਾ।
ਤੇਜ਼ ਗੇਂਦਬਾਜ਼ ਨਵਦੀਪ ਸੈਣੀ ਤੇ ਦੀਪਕ ਦਾ ਭਰਾ ਰਾਹੁਲ ਵੀ ਟੀਮ ਵਿੱਚ ਸ਼ਾਮਲ ਹੈ। ਰੋਹਿਤ ਸ਼ਰਮਾ ਤੇ ਫਿੱਟ ਹੋ ਕੇ ਪਰਤੇ ਸ਼ਿਖਰ ਧਵਨ ਪਾਰੀ ਦੀ ਸ਼ੁਰੂਆਤ ਕਰਨਗੇ ਜਦਕਿ ਕੇਐਲ ਰਾਹੁਲ ਚੌਥੇ ਨੰਬਰ 'ਤੇ ਉਤਰੇਗਾ। ਰਾਹੁਲ ਨੇ ਤਿੰਨ ਸਾਲ ਪਹਿਲਾਂ ਇਥੇ 110 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਰੋਹਿਤ, ਜਿਸ ਨੇ ਵਿਸ਼ਵ ਕੱਪ ਵਿੱਚ ਪੰਜ ਸੈਂਕੜੇ ਲਾ ਕੇ ਸਭ ਤੋਂ ਵੱਧ ਦੌੜਾਂ ਬਣਾਈਆਂ, ਉਹ ਆਪਣੀ ਲੈਅ ਬਣਾਈ ਰੱਖਣਾ ਚਾਹੇਗਾ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED