ਐਕਟਰ ਤੇ ਕਾਮੇਡੀਅਨ ਦਿਨਆਰ ਕਾਂਟ੍ਰੈਕਟਰ ਨਹੀਂ ਰਹੇ

Jun 05 2019 02:44 PM
ਐਕਟਰ ਤੇ ਕਾਮੇਡੀਅਨ ਦਿਨਆਰ ਕਾਂਟ੍ਰੈਕਟਰ ਨਹੀਂ ਰਹੇ

ਮੁੰਬਈ:

ਐਕਟਰ ਤੇ ਕਾਮੇਡੀਅਨ ਦਿਨਆਰ ਕਾਂਟ੍ਰੈਕਟਰ ਨਹੀਂ ਰਹੇ। ਉਨ੍ਹਾਂ ਨੇ ਫ਼ਿਲਮ ‘ਬਾਜ਼ੀਗਰ, ਖਿਲਾੜੀ, ਬਾਦਸ਼ਾਹ ਤੇ 36 ਚਾਈਨਾ-ਟਾਉਨ ‘ਚ ਕੰਮ ਕੀਤਾ ਸੀ। ਦਿਨਆਰ ਨੇ ਅੱਜ 5 ਜੂਨ ਦੀ ਸਵੇਰ ਨੂੰ ਆਖਰੀ ਸਾਹ ਲਏ। ਉਹ 79 ਸਾਲ ਦ ਸੀ ਤੇ ਬੁਢਾਪੇ ਸਬੰਧੀ ਕਾਫੀ ਬਿਮਾਰੀਆਂ ਤੋਂ ਪੀੜਤ ਸੀ। ਉਨ੍ਹਾਂ ਦਾ ਅੱਜ ਸ਼ਾਮ ਵਰਲੀ ਪ੍ਰਾਥਨਾ ਹਾਲ ‘ਚ 3:30 ਵਜੇ ਸਸਕਾਰ ਕੀਤਾ ਜਾਵੇਗਾ।ਹਾਸ ਕਲਾਕਾਰ ਦਿਨਆਰ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਮਿਕ ਟਾਈਮਿੰਗ ਕਰਕੇ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ 2019 ‘ਚ ਪਦਮਸ਼੍ਰੀ ਐਵਾਰਡ ਮਿਲ ਚੁੱਕਿਆ ਹੈ। ਦਿਨਆਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਥਿਏਟਰ ਆਰਟਿਸਟ ਦੇ ਤੌਰ ‘ਤੇ ਕੀਤੀ ਸੀ ਤੇ ਉਨ੍ਹਾਂ ਨੇ ਹਿੰਦੀ ਤੇ ਗੁਜਰਾਤੀ ਨਾਟਕਾਂ ‘ਚ ਐਕਟਿੰਗ ਕੀਤੀ ਸੀ।

© 2016 News Track Live - ALL RIGHTS RESERVED