ਵਿਰਾਟ ਨਾਲ ਵਿਆਹ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ

Jul 16 2019 03:43 PM
ਵਿਰਾਟ ਨਾਲ ਵਿਆਹ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ

ਨਵੀਂ ਦਿੱਲੀ:

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਲਵ ਲਾਈਫ ਜਿੰਨੀ ਸੁਰਖੀਆਂ ਵਿੱਚ ਰਹੀ, ਓਨੀਆਂ ਹੀ ਸੁਰਖੀਆਂ ਦੋਵਾਂ ਦੇ ਵਿਆਹ ਨੇ ਵੀ ਲਈਆਂ। ਇਨ੍ਹਾਂ ਦੇ ਵਿਆਹ ਦੇ ਡੇਢ ਸਾਲ ਬੀਤ ਜਾਣ ਵੀ ਇਹ ਜੋੜੀ ਅਕਸਰ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਨੇ ਇੱਕ ਇੰਟਰਵਿਊ ਵਿੱਚ ਵਿਰਾਟ ਨਾਲ ਵਿਆਹ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।
ਵਿਰਾਟ ਤੇ ਅਨੁਸ਼ਕਾ ਦਾ ਵਿਆਹ 2017 ਦੇ ਦਸੰਬਰ ਮਹੀਨੇ ਵਿੱਚ ਹੋਇਆ ਸੀ। ਉਸ ਸਮੇਂ ਅਨੁਸ਼ਕਾ ਦੀ ਉਮਰ 29 ਸਾਲ ਸੀ। ਇਸ 'ਤੇ ਅਨੁਸ਼ਕਾ ਨੇ ਕਿਹਾ ਕਿ ਸਾਨੂੰ ਇਸ ਮਾਨਸਿਕਤਾ ਤੋਂ ਬਾਹਰ ਨਿਕਲਣਾ ਚਾਹੀਦਾ ਹੈ। ਮੈਂ 29 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਲਿਆ ਸੀ ਕਿਉਂਕਿ ਮੈਂ ਇਸ਼ਕ ਦੀ ਗ੍ਰਿਫ਼ਤ ਵਿੱਚ ਸੀ ਤੇ ਮੈਂ ਹਾਲੇ ਵੀ ਮੁਹੱਬਤ ਦੀ ਗ੍ਰਿਫ਼ਤ ਵਿੱਚ ਹੀ ਹਾਂ। ਵਿਆਹ ਇੱਕ ਕੁਦਰਤੀ ਪ੍ਰਗਤੀ ਸੀ।
ਗੱਲਬਾਤ ਦੌਰਾਨ ਉਸ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਜਦੋਂ ਮਰਦ ਕਰੀਅਰ ਦੀ ਪਰਵਾਹ ਕੀਤੇ ਬਗੈਰ ਵਿਆਹ ਕਰਵਾ ਸਕਦੇ ਹਨ ਤਾਂ ਔਰਤਾਂ ਕਿਉਂ ਨਹੀਂ ਕਰਵਾ ਸਕਦੀਆਂ।
ਉਸ ਨੇ ਕਿਹਾ ਕਿ ਕੁਝ ਲੋਕ ਮੰਨਦੇ ਹਨ ਕਿ 29 ਸਾਲ ਦੀ ਉਮਰ ਵਿੱਚ ਅਦਾਕਾਰਾ ਨੂੰ ਵਿਆਹ ਨਹੀਂ ਕਰਨਾ ਚਾਹੀਦਾ ਪਰ ਦਰਸ਼ਕਾਂ ਦਾ ਇੰਡਸਟਰੀ ਨਾਲੋਂ ਵੀ ਜ਼ਿਆਦਾ ਵਿਕਾਸ ਹੋ ਚੁੱਕਾ ਹੈ। ਦਰਸ਼ਕ ਕਲਾਕਾਰਾਂ ਨੂੰ ਬੱਸ ਪਰਦੇ 'ਤੇ ਵੇਖਣ ਵਿੱਚ ਹੀ ਦਿਲਚਸਪੀ ਰੱਖਦੇ ਹਨ। ਉਨ੍ਹਾਂ ਦੇ ਵਿਅਤੀਗਤ ਜੀਵਨ ਨਾਲ ਕੋਈ ਫ਼ਰਕ ਨਹੀਂ ਪੈਂਦਾ, ਚਾਹੇ ਉਹ ਵਿਆਹੀ ਹੋਏ ਜਾਂ ਮਾਂ ਬਣ ਚੁੱਕੀ ਹੋਏ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED