ਸਿੰਥੈਟਕ ਦੁੱਧ ਦਾ ਕਾਰੋਬਾਰ ਕਰਨ ਵਾਲੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ

ਸਿੰਥੈਟਕ ਦੁੱਧ ਦਾ ਕਾਰੋਬਾਰ ਕਰਨ ਵਾਲੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ

ਭੁਪਾਲ:

ਮਿਲਾਵਟ ਖ਼ਤਮ ਕਰਨ ਲਈ ਬਣਾਈ ਵਿਸ਼ੇਸ਼ ਟਾਸਕ ਫੋਰਸ ਨੇ ਭਿੰਡ-ਮੁਰੈਨਾ ਵਿੱਚ ਸਿੰਥੈਟਕ ਦੁੱਧ ਦਾ ਕਾਰੋਬਾਰ ਕਰਨ ਵਾਲੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਤਿੰਨੇ ਜਣੇ ਰੋਜ਼ਾਨਾ 15,000 ਲੀਟਰ ਸਿੰਥੈਟਿਕ ਦੁੱਧ ਸਪਲਾਈ ਕਰਦੇ ਸਨ।
ਐਸਟੀਐਫ ਅਤੇ ਖਾਧ ਤੇ ਔਸ਼ਧੀ ਪ੍ਰਸ਼ਾਸਨ ਦੇ ਅਫਸਰਾਂ ਨੇ ਦੱਸਿਆ ਕਿ 40 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਇਹ ਮੁਲਜ਼ਮ ਦੁੱਧ ਵੇਚਦੇ ਸਨ। ਜਾਅਲੀ ਦੁੱਧ ਨੂੰ ਬਣਾਉਣ ਵਿੱਚ ਛੇ ਤੋਂ ਅੱਠ ਰੁਪਏ ਤਕ ਪ੍ਰਤੀ ਲੀਟਰ ਦੀ ਲਾਗਤ ਆਉਂਦੀ ਸੀ। ਸਿੰਥੈਟਿਕ ਦੁੱਧ ਵੇਟ ਕੇ ਡੇਅਰੀ ਵਾਲੇ ਰੋਜ਼ਾਨਾ ਤਕਰੀਬਨ ਪੰਜ ਲੱਖ ਰੁਪਏ ਦਾ ਵਾਧੂ ਮੁਨਾਫਾ ਕਰਮਾਉਂਦੇ ਸਨ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਜ਼ਹਿਰੀਲਾ ਦੁੱਧ ਵੇਚ ਕੇ 1.80 ਕਰੋੜ ਰੁਪਏ ਤਕ ਦਾ ਕਾਰੋਬਾਰ ਕਰਦੇ ਸਨ। ਜਾਂਚ ਟੀਮ ਨੇ ਦੱਸਿਆ ਕਿ ਸਿੰਥੈਟਿਕ ਦੁੱਧ ਸਿੱਧਿਆਂ ਹੀ ਨਾ ਫੜਿਆ ਜਾਵੇ, ਇਸ ਲਈ ਅਸਲੀ ਦੁੱਧ ਵਿੱਚ ਨਕਲੀ ਦੁੱਧ ਦੀ ਮਿਲਾਵਟ ਕੀਤੀ ਜਾਂਦੀ ਸੀ।

© 2016 News Track Live - ALL RIGHTS RESERVED