ਡਰਾਈਵਰ ਦਾ 8ਵੀਂ ਪਾਸ ਹੋਣਾ ਜ਼ਰੂਰੀ

ਡਰਾਈਵਰ ਦਾ 8ਵੀਂ ਪਾਸ ਹੋਣਾ ਜ਼ਰੂਰੀ

ਨਵੀਂ ਦਿੱਲੀ:

ਕੇਂਦਰ ਸਰਕਾਰ ਨੇ ਰੁਜ਼ਗਾਰ ਦੇ ਮੌਕੇ ਵਧਾਉਣ ਦੇ ਇਰਾਦੇ ਲਈ ਬੱਸ, ਟਰੱਕ ਤੇ ਮਾਲ ਢੋਹਣ ਵਾਲੀ ਗੱਡੀਆਂ ਨੂੰ ਚਲਾਉਣ ਲਈ ਲਾਈਸੈਂਸ ਹਾਸਲ ਕਰਨ ਲਈ ਵਿਦਿਅਕ ਯੋਗਤਾ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਹੈ। ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਨੇ ਕਿਹਾ ਕਿ ਇਸ ਲਈ ਕੇਂਦਰੀ ਮੋਟਰ ਵਾਹਨ 1989 ਦੇ ਨਿਯਮ 8 ‘ਚ ਸੋਧ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਹੈ। ਇਸ ਬਾਰੇ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾਵੇਗਾ।
ਯਾਦ ਰਹੇ ਪਹਿਲੇ ਨਿਯਮ ਮੁਤਾਬਕ ਡਰਾਈਵਰ ਦਾ 8ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ‘ਚ ਅੱਗੇ ਕਿਹਾ ਗਿਆ ਕਿ ਦੇਸ਼ ਦੀ ਵੱਡੀ ਗਿਣਤੀ ਬੇਰੁਜ਼ਗਾਰ ਨੌਜਵਾਨਾਂ ਦੀ ਹੈ ਜੋ ਬੇਸ਼ੱਕ ਸਿੱਖਿਅਤ ਨਹੀਂ ਪਰ ਟੈਲੇਂਟਡ ਹਨ। ਇਸ ਫੈਸਲੇ ਨਾਲ ਜਿੱਥੇ ਨੌਜਵਾਨਾਂ ਨੂੰ ਕੰਮ ਦੇ ਮੌਕੇ ਮਿਲਣਗੇ, ਉੱਥੇ ਹੀ ਟ੍ਰਾਂਸਪੋਰਟ ਖੇਤਰ ‘ਚ ਕਰੀਬ 22 ਲੱਖ ਚਾਲਕਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇਗਾ।
ਮੰਤਰਾਲੇ ਦੀ ਹਾਲ ਹੀ ‘ਚ ਹੋਈ ਬੈਠਕ ‘ਚ ਹਰਿਆਣਾ ਸਰਕਾਰ ਨੇ ਮੇਵਾਤ ਖੇਤਰ ਦੇ ਆਰਥਿਕ ਤੌਰ ‘ਤੇ ਪਿਛੜੇ ਚਾਲਕਾਂ ਲਈ ਵਿਦਿਅਕ ਯੋਗਤਾ ਨੂੰ ਹਟਾਉਣ ਦਾ ਫੈਸਲਾ ਕੀਤਾ ਸੀ। ਮੇਵਾਤ ‘ਚ ਲੋਕਾਂ ਦੀ ਕਮਾਈ ਦਾ ਇੱਕ ਸਾਧਨ ਡਰਾਈਵਰੀ ਵੀ ਹੈ। ਇਸ ਦੇ ਨਾਲ ਹੀ ਡਰਾਈਵਿੰਗ ਲਾਈਸੈਂਸ ਅਪਲਾਈ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਪ੍ਰੀਖਿਆ ਪਾਸ ਕਰਨਾ ਜ਼ਰੂਰੀ ਹੋਵੇਗਾ।

© 2016 News Track Live - ALL RIGHTS RESERVED