ਲੋਕਾਂ ਨੇ ਉਨ੍ਹਾਂ ਨੂੰ ਸੱਤਾ ਦੇ ਨਸ਼ੇ ‘ਚ ਚੂਰ ਦੱਸਿਆ

ਲੋਕਾਂ ਨੇ ਉਨ੍ਹਾਂ ਨੂੰ ਸੱਤਾ ਦੇ ਨਸ਼ੇ ‘ਚ ਚੂਰ ਦੱਸਿਆ

ਨਵੀਂ ਦਿੱਲੀ:

ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਕੈਲਾਸ਼ ਆਪਣੇ ਬੇਟੇ ਤੇ ਅਫਸਰ ਦੀ ਕੁੱਟਮਾਰ ਦੇ ਮੁਲਜ਼ਮ ਆਕਾਸ਼ ਨੂੰ ਲੈ ਕੇ ਪੁੱਛੇ ਗਏ ਸਵਾਲ ‘ਤੇ ਗੁੱਸਾ ਕਰਦੇ ਨਜ਼ਰ ਆ ਰਹੇ ਹਨ। ਆਕਾਸ਼ ਨੇ ਬੀਤੇ ਦਿਨੀਂ ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ਸੀ। ਇਸ ਤੋਂ ਬਾਅਦ ਉਸ ਨੂੰ 11 ਜੁਲਾਈ ਤਕ ਜੇਲ੍ਹ ਭੇਜ ਦਿੱਤਾ ਗਿਆ ਹੈ।
ਬੀਤੇ ਦਿਨੀਂ ਹੋਈ ਇਸ ਘਟਨਾ ‘ਤੇ ਜਦੋਂ ਪ੍ਰਾਈਵੇਟ ਚੈਨਲ ਦੇ ਐਂਕਰ ਨੇ ਕੈਲਾਸ਼ ਨਾਲ ਫੋਨ ‘ਤੇ ਗੱਲ ਕੀਤੀ ਤੇ ਇਸ ਘਟਨਾ ਬਾਰੇ ਸਵਾਲ ਕੀਤਾ ਤੇ ਕਿਹਾ ਕਿ ਤੁਹਾਨੂੰ ਇਸ ਘਟਨਾ ਦੀ ਨਿੰਦਾ ਕਰਨੀ ਚਾਹੀਦੀ ਹੈ ਤਾਂ ਕੈਲਾਸ਼ ਵਿਜੈਵਰਗੀਆ ਗੁੱਸਾ ਹੋ ਗਏ। ਉਨ੍ਹਾਂ ਨੇ ਕਿਹਾ, “ਤੁਸੀਂ ਜੱਜ ਹੋ ਕੀ? ਤੁਸੀਂ ਇੰਝ ਫੈਸਲਾ ਨਹੀਂ ਦੇ ਸਕਦੇ। ਹੂ ਆਰ ਯੂ? ਕੀ ਹੈ ਤੁਹਾਡੀ ਔਕਾਤ? ਤੁਸੀਂ ਕਿਸੇ ਵਿਧਾਇਕ ਬਾਰੇ ਫੈਸਲਾ ਕਰੋਗੇ। ਆਪਣੀ ਔਕਾਤ ਦੇਖੋ ਪਹਿਲਾਂ।” ਇਸ ਤੋਂ ਬਾਅਦ ਕੈਲਾਸ਼ ਗੁੱਸੇ ‘ਚ ਫੋਨ ਕੱਟ ਦਿੰਦੇ ਹਨ।
ਵਿਜੈਵਰਗੀਆ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਨਿੰਦਾ ਕੀਤੀ ਜਾ ਰਹੀ ਹੈ। ਲੋਕਾਂ ਨੇ ਉਨ੍ਹਾਂ ਨੂੰ ਸੱਤਾ ਦੇ ਨਸ਼ੇ ‘ਚ ਚੂਰ ਦੱਸਿਆ ਹੈ ਤੇ ਕੋਈ ਕਹਿ ਰਿਹਾ ਹੈ ਕਿ ਬਾਪ-ਪੁੱਤ ਦੋਵਾਂ ਨੂੰ ਭਾਜਪਾ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।

 

© 2016 News Track Live - ALL RIGHTS RESERVED