ਨਹਾਉਂਦੇ ਸਮੇਂ ਦੋਵੇਂ ਦੋਸਤ ਸੈਲਫੀ ਲੈ ਰਹੇ ਸੀ

ਨਹਾਉਂਦੇ ਸਮੇਂ ਦੋਵੇਂ ਦੋਸਤ ਸੈਲਫੀ ਲੈ ਰਹੇ ਸੀ

ਰਾਂਚੀ:

ਦੋਸਤਾਂ ਨਾਲ ਤੋਰਪਾ ਦੇ ਪੇਰਵਾਘਾਘ ਫਾਲ ਘੁੰਮਣ ਗਏ ਦੋ ਵਿਦfਆਰਥੀਆਂ ਦੀ ਐਤਵਾਰ ਨੂੰ ਝਰਨੇ ‘ਚ ਡੁੱਬਣ ਕਰਕੇ ਮੌਤ ਹੋ ਗਈ। ਦੋਵੇਂ ਮ੍ਰਿਤਕ ਰਾਂਚੀ ਦੇ ਹਿੰਦਪੀਢੀ ਦੇ ਰਹਿਣ ਵਾਲੇ ਸੀ ਤੇ ਬੰਗਲੂਰੁ ਦੇ ਕਾਲਜ ‘ਚ ਬੀਬੀਏ ਕਰ ਰਹੇ ਸੀ। ਇਨ੍ਹਾਂ ‘ਚ ਇੱਕ ਮ੍ਰਿਤਕ ਵਿਦਿਆਰਥੀ ਦੇ ਪਿਤਾ ਵਪਾਰੀ ਤੇ ਦੂਜੇ ਦੇ ਖੇਤੀਬਾੜੀ ਵਿਭਾਗ ‘ਚ ਕੰਮ ਕਰਦੇ ਹਨ।
ਦੱਸ ਦਈਏ ਕਿ ਐਤਵਾਰ ਨੂੰ ਅਸ਼ਾਇਸ ਆਪਣੇ ਦੋਸਤ ਸ਼ਾਦਾਬ ਨਾਲ ਪੇਰਵਾਘਾਘ ਘੁੰਮਣ ਗਿਆ ਸੀ। ਜਿੱਥੇ ਦੋਵੇਂ ਝਰਨੇ ‘ਚ ਨਹਾਉਣ ਦੌਰਾਨ ਡੁੰਘਾਈ ‘ਚ ਚਲੇ ਗਏ। ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦੋਵਾਂ ਦੀ ਮੌਤ ਹੋ ਗਈ। ਕਾਫੀ ਮਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਨਦੀ ਤੋਂ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕੱਢ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਨਹਾਉਂਦੇ ਸਮੇਂ ਦੋਵੇਂ ਦੋਸਤ ਸੈਲਫੀ ਲੈ ਰਹੇ ਸੀ। ਇਸ ਦੌਰਾਨ ਸ਼ਾਦਾਬ ਪਾਣੀ ਦੇ ਵਹਾਅ ਵੱਲ ਜਾਣ ਲੱਗਿਆ। ਉਹ ਨਾਲ ਨਹਾ ਰਹੇ ਅਸ਼ਾਇਸ ਨੂੰ ਹੱਸਦੇ ਹੋਏ ਕਹਿ ਰਿਹਾ ਸੀ ਕਿ ਪਾਣੀ ਉਸ ਨੂੰ ਅੰਦਰ ਵੱਲ ਖਿੱਚ ਰਿਹਾ ਹੈ। ਅਸ਼ਾਇਸ ਨੂੰ ਲੱਗਿਆ ਕਿ ਉਹ ਮਜ਼ਾਕ ਕਰ ਰਿਹਾ ਹੈ। ਫੇਰ ਵੀ ਉਸ ਨੇ ਡੂੰਘੇ ਪਾਣੀ ‘ਚ ਜਾਂਦੇ ਦੇਖ ਸ਼ਾਦਾਬ ਨੂੰ ਫੜ੍ਹ ਲਿਆ ਤੇ ਦੋਵੇਂ ਡੁੱਬ ਗਏ।
ਦੋਵਾਂ ਨੂੰ ਡੁੱਬਦਾ ਦੇਖ ਨੇੜੇ ਖੜ੍ਹੇ ਉਨ੍ਹਾਂ ਦੇ ਤਿੰਨ ਹੋਰ ਦੋਸਤਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਨੇੜੇ ਕੋਈ ਵੀ ਨਹੀਂ ਸੀ। ਇਸ ਤੋਂ ਬਾਅਦ ਇੱਕ ਦੋਸਤ ਨੇ ਨੇੜਲੇ ਪੁਲਿਸ ਸਟੇਸ਼ਨ ‘ਚ ਜਾ ਹਾਦਸੇ ਦੀ ਜਾਣਕਾਰੀ ਦਿੱਤੀ।

© 2016 News Track Live - ALL RIGHTS RESERVED