ਸਾਰੇ ਆਪਣੇ ਖੇਤਰਾਂ ‘ਚ ਰਹਿਣ ਤੇ ਕੰਮ ਦੇ ਨਵੇਂ ਆਈਡੀਆ ਨੂੰ ਅਪਨਾਉਣ

ਸਾਰੇ ਆਪਣੇ ਖੇਤਰਾਂ ‘ਚ ਰਹਿਣ ਤੇ ਕੰਮ ਦੇ ਨਵੇਂ ਆਈਡੀਆ ਨੂੰ ਅਪਨਾਉਣ

ਨਵੀਂ ਦਿੱਲੀ:

ਭਾਰਤੀ ਜਨਤਾ ਪਾਰਟੀ ਦੀ ਸੰਸਦੀ ਬੈਠਕ ਮੰਗਲਵਾਰ ਨੂੰ ਸੰਸਦ ਦੀ ਲਾਇਬ੍ਰੇਰੀ ਬਿਲਡਿੰਗ ‘ਚ ਹੋਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ‘ਚ ਹੋਈ ਇਸ ਬੈਠਕ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਸੀਨੀਅਰ ਨੇਤਾ ਵੀ ਸ਼ਾਮਲ ਹੋਏ। ਬੈਠਕ ‘ਚ ਮੌਜੂਦਾ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਾਰੀ ਲੀਡਰਸ਼ਿਪ ਰਾਜਨੀਤੀ ਤੋਂ ਹੱਟ ਕੇ ਕੰਮ ਕਰੇ। ਜਨਤਾ ਨੂੰ ਮਿਲਣ ਤੇ ਸਮਾਜਿਕ ਕੰਮਾਂ ‘ਚ ਵੀ ਯੋਗਦਾਨ ਪਾਉਣ। ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਨਸੀਅਤ ਦਿੱਤੀ ਕਿ ਸਾਰੇ ਆਪਣੇ ਖੇਤਰਾਂ ‘ਚ ਰਹਿਣ ਤੇ ਕੰਮ ਦੇ ਨਵੇਂ ਆਈਡੀਆ ਨੂੰ ਅਪਨਾਉਣ।
ਪ੍ਰਧਾਨ ਮੰਤਰੀ ਦੀ ਨਸੀਅਤ:
- ਸੰਸਦ ‘ਚ ਮੌਜੂਦ ਰਹਿਣ ਸੰਸਦ ਮੈਂਬਰ ਤੇ ਮੰਤਰੀ।
- ਰੋਸਟਰ ਡਿਊਟੀ ‘ਚ ਗੈਰਹਾਜ਼ਰ ਸੰਸਦ ਮੈਂਬਰਾਂ ਬਾਰੇ ਸ਼ਾਮ ਤਕ ਪੀਐਮ ਨੂੰ ਜਾਣਕਾਰੀ ਮਿਲੇ।
- ਰਾਜਨੀਤੀ ਤੋਂ ਹਟ ਕੇ ਕੰਮ ਕਰਨ।
- ਦੇਸ਼ ਦੇ ਸਾਹਮਣੇ ਆਏ ਪਾਣੀ ਦੇ ਸੰਕਟ ‘ਤੇ ਕੰਮ ਕੀਤਾ ਜਾਵੇ।
- ਖੇਤਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ ਤੇ ਜਨਤਾ ਦੀਆਂ ਮੁਸ਼ਕਲਾਂ ‘ਤੇ ਵਿਚਾਰ ਕੀਤਾ ਜਾਵੇ।
- ਸਰਕਾਰੀ ਕੰਮਾਂ ਤੇ ਯੋਜਨਾਵਾਂ ‘ਚ ਹਿੱਸਾ ਲੈਣ।
- ਆਪਣੇ ਖੇਤਰ ‘ਚ ਜਾ ਕੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਦੱਸੋ।
-ਆਪਣੇ ਖੇਤਰਾਂ ‘ਚ ਇਨੋਵੇਟਿਵ ਕੰਮ ਕੀਤੇ ਜਾਣ।
- ਜਾਨਵਰਾਂ ਦੀਆਂ ਬਿਮਾਰੀਆਂ ‘ਤੇ ਵੀ ਕੰਮ ਕੀਤਾ ਜਾਵੇ।
ਬੈਠਕ ‘ਚ ਹਿੱਸਾ ਲੈਣ ਲਈ ਪਹਿਲਾਂ ਤੋਂ ਹੀ ਪਹੁੰਚਣ ਵਾਲਿਆਂ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਵਿਦੇਸ਼ ਮੰਤਰੀ ਵੀ ਮੁਰਲੀਧਰਨ ਸ਼ਾਮਲ ਰਹੇ।

© 2016 News Track Live - ALL RIGHTS RESERVED