ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ, ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਫ਼ਾ ਆਏਗੀ’

ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ, ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਫ਼ਾ ਆਏਗੀ’

ਨਵੀਂ ਦਿੱਲੀ: ‘

ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ, ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਫ਼ਾ ਆਏਗੀ’ ਅੱਜ ਦਾ ਦਿਨ ਲਾਲ ਚੰਦ ਫ਼ਲਕ ਦੇ ਇ ਸ਼ੇਰ ਨੂੰ ਗੁਨਗੁਨਾਉਂਦੇ ਹੋਏ ਆਜ਼ਾਦੀ ਦੇ ਇੱਕ ਅਜਿਹੇ ਦੀਵਾਨੇ ਨੂੰ ਯਾਦ ਕਰਨ ਦਾ ਦਿਨ ਹੈ ਜਿਸ ਦੇ ਲਈ ਆਜ਼ਾਦੀ ਹੀ ਉਸ ਦੀ ਦੁਲਹਨ ਸੀ। ਅੱਜ ਦੇ ਦਿਨ ਜ਼ਮੀਨ-ਏ-ਹਿੰਦ ਦੀ ਆਜ਼ਾਦੀ ਦੇ ਲਈ ਹੱਸਦੇ-ਹੱਸਦੇ ਫਾਸੀ ‘ਤੇ ਚੜ੍ਹ ਜਾਣ ਵਾਲੇ ਉਸ ਪਰਵਾਨੇ ਨੂੰ ਯਾਦ ਕਰਨ ਦਾ ਦਿਨ ਹੈ ਜਿਸ ਦੇ ਜ਼ਜਬਾਤਾਂ ਨਾਲ ਉਸਦੀ ਕਲਮ ਵਾਕਿਫ ਸੀ ਕਿ ਉਸ ਨੇ ਜਦੋਂ ਇਸ਼ਕ ਵੀ ਲਿੱਖਣਾ ਚਾਹਿਆ ਤਾਂ ਕਲਮ ਨੇ ਇੰਕਲਾਬ ਲਿੱਖੀਆ।
ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ। 28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਬੰਗਾ ‘ਚ ਉਨ੍ਹਾਂ ਦਾ ਜਨਮ ਹੋਇਆ ਸੀ। ਗੁਲਾਮ ਭਾਰਤ ‘ਚ ਪੈਦਾ ਹੋਏ ਭਗਤ ਸਿੰਘ ਨੇ ਬਚਪਨ ‘ਚ ਹੀ ਦੇਸ਼ ਨੂੰ ਬ੍ਰਿਟੀਸ਼ ਹੁਕੁਮਤ ਤੋਂ ਆਜ਼ਾਦ ਕਰਵਾਉਣ ਦਾ ਖ਼ੁਆਬ ਵੇਖਿਆ। ਛੋਟੀ ਉਮਰ ‘ਚ ਉਨ੍ਹਾਂ ਨੇ ਸੰਘਰਸ਼ ਕੀਤਾ ਅਤੇ ਫੇਰ ਦੇਸ਼ ‘ਚ ਸਥਾਪਿਤ ਬ੍ਰਿਟੀਸ਼ ਹੁਕੁਮਤ ਦੀ ਜੜਾਂ ਹਿਲਾ ਕੇ ਹੱਦਸੇ-ਹੱਦਸੇ ਫਾਂਸੀ ਦਾ ਫਮਦਾ ਚੁੰਮ ਲਿਆ।
ਜਦਕਿ ਇਹ ਬਹਿਸ ਵੀ ਨਾਲ-ਨਾਲ ਚਲਦੀ ਰਹਿੰਦੀ ਹੈ ਕਿ ਭਗਤ ਸਿੰਘ ਜਿਸ ਨੇ 23 ਸਾਲ ਦੀ ਉਮਰ ‘ਚ ਦੇਸ਼ ਲਈ ਜਾ ਦੇ ਦਿੱਤੀ ਉਸ ਨੂੰ ਬਾਕੀ ਆਜ਼ਾਦੀ ਗੁਲਾਟਿਆਂ ਦੀ ਤਰ੍ਹਾਂ ਪਹਿਲੀ ਪੰਗਤ ‘ਚ ਥਾਂ ਨਹੀ ਮਿਲਦੀ। ਇਸ ਦੀ ਸ਼ਿਕਾਇਤ ਖਾਸ ਤੌਰ ‘ਤੇ ਨਹਿਰੂ ਅਤੇ ਗਾਂਧੀ ਤੋਂ ਰਹੀ। ਕਿਹਾ ਜਾਂਦਾ ਹੈ ਕਿ ਦੋ ਆਜ਼ਾਦੀ ਸੈਨਾਨੀ ਇਤਿਹਾਸ ‘ਚ ਅਜਿਹੇ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਦਾ ਬਣਦੀ ਥਾਂ ਮਿਲਣੀ ਚਾਹਿਦੀ ਹੈ ਇੱਕ ਦਾ ਨਾਂ ਹੈ ਭਗਤ ਸਿੰਘ ਅਤੇ ਦੂਜੇ ਹਨ ਸੁਭਾਸ਼ ਚੰਦਰ ਬੋਸ।
ਅੱਜ ਦੇ ਦੌਰ ‘ਚ ਨਹਿਰੂ ਅਤੇ ਗਾਂਧੀ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਹਨ। ਜਿਨਹਾਂ ‘ਚ ਇੱਕ ਹੈ ਕਿ ਜੇਕਰ ਇਹ ਦੋਵੇਂ ਚਾਹੁੰਦੇ ਤਾਂ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਫਾਸੀ ਤੋਂ ਬਚਾ ਸਕਦੇ ਸੀ। ਭਗਤ ਸਿੰਘ ਦੇ ਆਜ਼ਾਦੀ ਹਾਸਲ ਕਰਨ ਦੇ ਰਸਤੇ ਬਿਲਕੁਲ ਵੱਖਰੇ ਸੀ। ਉਨ੍ਹਾਂ ਦਾ ਮਨਣਾ ਦੀ ਕਿ ਬੋਲਿਆਂ ਨੂੰ ਜਗਾਉਣ ਦੇ ਲਈ ਧਮਾਕੇ ਦੀ ਜ਼ਰੂਰਤ ਹੁੰਦੀ ਹੈ।
1931 ‘ਚ ਜਦੋਂ ਭਗਤ ਸਿੰਘ ਨੂੰ ਫਾਸੀ ਦਿੱਤੀ ਗਈ ਤਾਂ ਪੰਜਾਬ ‘ਚ ਗਾਂਧੀ ਤੋਂ ਜ਼ਿਆਦਾ ਲੋਕ ਭਗਤ ਸਿੰਘ ਨੂੰ ਪਸੰਦ ਕਰਦੇ ਸੀ। ਉਨ੍ਹਾਂ ਨੂੰ ਇੱਕ ਦਿਨ ਪਹਿਲਾਂ ਫਾਸੀ ਦੇ ਦਿੱਤੀ ਗਈ ਸੀ। ਇਹ ਉਹ ਦੌਰ ਸੀ ਜਦੋਂ ਭਗਤ ਸਿੰਘ ਨੌਜਵਾਨਾਂ ਦੇ ਚਹੇਤੇ ਬਣ ਗਏ ਸੀ।

 

© 2016 News Track Live - ALL RIGHTS RESERVED