ਸਿਰਫ ਇੱਕ ਸੁਨੇਹੇ ਨਾਲ ਪ੍ਰਾਪਤ ਕੀਤੀ ਜਾ ਸਕਦੀ ਜਾਣਕਾਰੀ

Jul 19 2019 02:00 PM
ਸਿਰਫ ਇੱਕ ਸੁਨੇਹੇ ਨਾਲ ਪ੍ਰਾਪਤ ਕੀਤੀ ਜਾ ਸਕਦੀ ਜਾਣਕਾਰੀ

ਨਵੀਂ ਦਿੱਲੀ:

ਦੁਰਘਟਨਾ ਦੀ ਸੂਰਤ ਵਿੱਚ ਜਾਂ ਹੋਰ ਕਾਰਨਾਂ ਕਾਰਨ ਕਿਸੇ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਉਸ ਦੇ ਮਾਲਕ ਤੇ ਵਾਹਨ ਦੇ ਪੂਰੇ ਵੇਰਵੇ ਪ੍ਰਾਪਤ ਕਰਨੇ ਹੁਣ ਕਾਫੀ ਸੁਖਾਲੇ ਹੋ ਗਏ ਹਨ। ਹੁਣ ਤੁਸੀਂ ਵਾਹਨ ਦੇ ਮਾਲਕ ਦਾ ਨਾਂ, ਵਾਹਨ ਦਾ ਮਾਡਲ, ਪੈਟਰੋਲ ਜਾਂ ਡੀਜ਼ਲ ਗੱਡੀ, ਰਜਿਸਟ੍ਰੇਸ਼ਨ (ਆਰਸੀ) ਦੀ ਮਿਆਦ ਤੇ ਟੈਕਸ ਕਦ ਤਕ ਜਮ੍ਹਾ ਹੋਇਆ ਹੈ, ਇਹ ਸਭ ਜਾਣਕਾਰੀ ਸਿਰਫ ਇੱਕ ਸੁਨੇਹੇ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ।
ਵਾਹਨ ਦੇ ਵੇਰਵੇ ਲਈ ਸਭ ਤੋਂ ਪਹਿਲਾਂ parivahan.gov.in 'ਤੇ ਜਾਣਾ ਹੋਵੇਗਾ। ਇੱਥੇ RC Status ਚੁਣਨ ਮਗਰੋਂ ਗੱਡੀ ਨੰਬਰ ਆਦਿ ਵੇਰਵੇ ਭਰ ਕੇ ਚੈੱਕ ਸਟੇਟਸ 'ਤੇ ਕਲਿੱਕ ਕਰਨਾ ਹੋਵੇਗਾ। ਇਸ ਦੇ ਨਾਲ ਗੱਡੀ ਦੇ ਸਾਰੇ ਵੇਰਵੇ ਤੁਹਾਡੇ ਸਾਹਮਣੇ ਹੋਣਗੇ।
ਜੇਕਰ SMS ਰਾਹੀਂ ਇਹ ਜਾਣਕਾਰੀ ਹਾਸਲ ਕਰਨੀ ਹੈ ਤਾਂ ਇਸ ਦੀ ਵੀ ਸੁਵਿਧਾ ਹੈ। ਤੁਹਾਨੂੰ ਵੱਡੇ ਅੱਖਰਾਂ ਵਿੱਚ VAHAN ਲਿਖ ਇੱਕ ਖਾਲੀ ਥਾਂ ਛੱਡ ਗੱਡੀ ਨੰਬਰ ਲਿਖ 7738299899 ਨੰਬਰ 'ਤੇ ਭੇਜਣਾ ਹੋਵੇਗਾ। ਵਾਹਨ ਦਾ ਨੰਬਰ ਬਿਨਾਂ ਸਪੇਸ ਤੋਂ ਲਿਖਿਆ ਜਾਵੇਗਾ। ਮਿਸਾਲ ਦੇ ਤੌਰ 'ਤੇ PB00AA0000.

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED