ਵਿਰਾਟ ਕੋਹਲੀ ਨੇ ਪ੍ਰੋ-ਕਬੱਡੀ ਲੀਗ ਦੇ 7ਵੇਂ ਸੀਜ਼ਨ ਦੇ ਉਦਘਾਟਨ ਵਿੱਚ ਪਹੁੰਚੇ

Jul 30 2019 04:30 PM
ਵਿਰਾਟ ਕੋਹਲੀ ਨੇ ਪ੍ਰੋ-ਕਬੱਡੀ ਲੀਗ ਦੇ 7ਵੇਂ ਸੀਜ਼ਨ ਦੇ ਉਦਘਾਟਨ ਵਿੱਚ ਪਹੁੰਚੇ

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪ੍ਰੋ-ਕਬੱਡੀ ਲੀਗ ਦੇ 7ਵੇਂ ਸੀਜ਼ਨ ਦੇ ਉਦਘਾਟਨ ਵਿੱਚ ਪਹੁੰਚੇ। ਮੁੰਬਈ ਦੇ ਵਰਲੀ ਵਿੱਚ ਸ਼ਨੀਵਾਰ ਨੂੰ ਕੋਹਲੀ ਨੇ ਦੋਵਾਂ ਟੀਮਾਂ ਨਾਲ ਰਾਸ਼ਟਰੀ ਗੀਤ ਵੀ ਗਾਇਆ। ਇਸ ਦੌਰਾਨ ਕੋਹਲੀ ਨੇ ਸਾਬਕਾ ਕਪਤਾਨ ਐਮਐਸ ਧੋਨੀ ਦੀ ਖੇਡ ਬਾਰੇ ਵੱਡਾ ਦਾਅਵਾ ਕੀਤਾ।
ਕੋਹਲੀ ਤੋਂ ਜਦ ਪੁੱਛਿਆ ਗਿਆ ਕਿ ਟੀਮ ਇੰਡੀਆ ਦਾ ਕਿਹੜਾ ਖਿਡਾਰੀ ਸਭ ਤੋਂ ਫੁਰਤੀ ਨਾਲ ਕਬੱਡੀ ਖੇਡ ਸਕਦਾ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਮਹੇਂਦਰ ਸਿੰਘ ਧੋਨੀ। ਕੋਹਲੀ ਨੇ ਇਹ ਵੀ ਕਿਹਾ ਕਿ ਉਮੇਸ਼ ਯਾਦਵ ਤੇ ਹਾਰਦਿਕ ਪੰਡਿਆ ਵੀ ਤੇਜ਼ੀ ਨਾਲ ਕਬੱਡੀ ਖੇਡ ਸਕਦੇ ਹਨ।
ਵਿਰਾਟ ਕੋਹਲੀ ਨੇ ਪ੍ਰੋ ਕਬੱਡੀ ਲੀਗ ਸਦਕਾ ਹੀ ਕਬੱਡੀ ਨੇ ਸਾਡੇ ਦੇਸ਼ ਵਿੱਚ ਵੱਡੀ ਪੁਲਾਂਘ ਪੁੱਟੀ ਹੈ। ਉਨ੍ਹਾਂ ਕਿਹਾ ਕਿ ਇਹ ਅਜਿਹੀ ਖੇਡ ਹੈ ਜਿਸ ਨੂੰ ਅਸੀਂ ਸਾਰਿਆਂ ਨੇ ਬੱਚੇ ਹੁੰਦਿਆਂ ਖੇਡਿਆ ਹੈ। ਉਦਘਾਟਨੀ ਸਮਾਗਮ ਵਿੱਚ ਪਹੁੰਚੇ ਕੋਹਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

© 2016 News Track Live - ALL RIGHTS RESERVED