ਪ੍ਰਿਅੰਕਾ ਚੋਪੜਾ ਦੇ ਕਸ਼ਮੀਰ ‘ਤੇ ਸਟੈਂਡ ਤੋਂ ਪਾਕਿਸਤਾਨ ਖਫਾ

Aug 23 2019 06:30 PM
ਪ੍ਰਿਅੰਕਾ ਚੋਪੜਾ ਦੇ ਕਸ਼ਮੀਰ ‘ਤੇ ਸਟੈਂਡ ਤੋਂ ਪਾਕਿਸਤਾਨ ਖਫਾ

ਮੁੰਬਈ:

ਭਾਰਤੀ ਐਕਟਰਸ ਪ੍ਰਿਅੰਕਾ ਚੋਪੜਾ ਦੇ ਕਸ਼ਮੀਰ ‘ਤੇ ਸਟੈਂਡ ਤੋਂ ਪਾਕਿਸਤਾਨ ਖਫਾ ਹੈ। ਇਸ ਦੇ ਚੱਲਦੇ ਯੂਨੀਸੇਫ ਦੇ ਸਦਭਾਵਨਾ ਦੂਤ ਦੇ ਅਹੁਦੇ ਤੋਂ ਪ੍ਰਿਅੰਕਾ ਨੂੰ ਹਟਾਏ ਜਾਣ ਦੀ ਮੰਗ ਪਾਕਿਸਤਾਨ ਨੇ ਰੱਖੀ ਸੀ ਜਿਸ ਨੂੰ ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫੇਨ ਦੁਜਾਰਿਕ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀਸੀ ਨੂੰ ਖੁਦ ਨਾਲ ਸਬੰਧਤ ਮੁੱਦਿਆਂ ‘ਤੇ ਨਿੱਜੀ ਤੌਰ ‘ਤੇ ਬੋਲਣ ਦਾ ਅਧਿਕਾਰ ਹੈ।
ਦੁਜਾਰਿਕ ਦਾ ਵੀਰਵਾਰ ਨੂੰ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਪਾਕਿਸਤਾਨ ਦੀ ਮੱਨੁਖੀ ਅਧਿਕਾਰ ਮੰਤਰੀ ਸ਼ਰੀਨ ਮਜਾਰੀ ਨੇ ਕਿਹਾ ਸੀ ਕਿ ਕਸ਼ਮੀਰ ‘ਤੇ ਭਾਰਤ ਸਰਕਾਰ ਦੀ ਨੀਤੀਆਂ ਦਾ ਸਮਰਥਨ ਕਰਨ ਵਾਲੀ ਚੋਪੜਾ ਨੂੰ ਯੁਨੀਸੇਫ ਦੇ ਸਦਭਾਵਨਾ ਦੂਤ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।
ਯੂਨੀਸੇਫ ਦੀ ਕਾਰਜਕਾਰੀ ਡਾਇਰੈਕਟਰ ਹੇਨਰੀਟਾ ਐਚ ਫੋਰ ਨੂੰ ਬੁੱਧਵਾਰ ਲਿਖੀ ਚਿੱਠੀ ‘ਚ ਮਜਾਰੀ ਨੇ ਇਲਜ਼ਾਮ ਲਾਇਆ ਕਿ ਚੋਪੜਾ ਪ੍ਰਮਾਣੂ ਜੰਗ ਦੇ ਪੱਖ ਵਿੱਚ ਹੈ। ਇਸ ‘ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ ਦੇ ਬੁਲਾਰੇ ਦੁਜਾਰਿਕ ਨੇ ਕਿਹਾ, “ਮੈਂ ਇਹ ਕਹਿ ਸਕਦਾ ਹਾਂ ਕਿ ਕਿਸੇ ਵੀ ਸਦਭਾਵਨਾ ਦੂਤ ਤੋਂ ਚਾਹੇ ਉਹ ਚੋਪੜਾ ਹੈ ਜਾਂ ਕੋਈ ਹੋਰ, ਸਭ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੋਲਦੇ ਸਮੇਂ ਨਿਰਪੱਖ ਰਹਿਣ।”

© 2016 News Track Live - ALL RIGHTS RESERVED