ਸ਼ੇਹਲਾ ਰਸ਼ੀਦ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਸ਼ਿਕਾਇਤ

ਸ਼ੇਹਲਾ ਰਸ਼ੀਦ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਸ਼ਿਕਾਇਤ

ਨਵੀਂ ਦਿੱਲੀ:

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਸ਼ੇਹਲਾ ਰਸ਼ੀਦ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਦਿੱਤੀ ਗਈ ਹੈ।
ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ਼੍ਰੀਵਾਸਤਵ ਨੇ ਸ਼ਿਕਾਇਤ ਦਾਇਰ ਕੀਤੀ ਹੈ ਕਿ ਸ਼ੇਹਲਾ ਨੇ ਕਥਿਤ ਤੌਰ 'ਤੇ ਭਾਰਤੀ ਫ਼ੌਜ ਤੇ ਭਾਰਤ ਸਰਕਾਰ ਖ਼ਿਲਾਫ਼ ਫਰਜ਼ੀ ਖ਼ਬਰ ਫੈਲਾਈ ਸੀ, ਇਸ ਇਲਜ਼ਾਮ ਹੇਠ ਉਸ ਖ਼ਿਲਾਫ਼ ਕੇਸ ਦਰਜ ਕਰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ ਹੈ।
ਐਤਵਾਰ ਨੂੰ ਰਸ਼ੀਦ ਨੇ ਕਸ਼ਮੀਰ ਦੇ ਮੌਜੂਦਾ ਹਾਲਾਤ 'ਤੇ 10 ਟਵੀਟ ਕੀਤੇ ਸਨ। ਇਨ੍ਹਾਂ ਟਵੀਟਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉੱਥੋਂ ਦੇ ਹਾਲਾਤ ਬੇਹੱਦ ਖ਼ਰਾਬ ਹਨ। ਉਸ ਨੇ ਦਾਅਵਾ ਕੀਤਾ ਸੀ ਕਿ ਫ਼ੌਜ ਕਸ਼ਮੀਰੀਆਂ 'ਤੇ ਤਸ਼ੱਦਦ ਕਰ ਰਹੀ ਹੈ ਤੇ ਅੱਧੀ ਰਾਤ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਕਸ਼ਮੀਰ ਦੇ ਹਾਲਾਤ 'ਤੇ ਭਾਰਤੀ ਫ਼ੌਜ ਨੇ ਵੀ ਜਵਾਬ ਦਿੰਦਿਆਂ ਖ਼ਰਾਬ ਹਾਲਾਤ ਦੀਆਂ ਗੱਲਾਂ ਨੂੰ ਬੇਬੁਨਿਆਦ ਦੱਸਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਘਾਟੀ ਵਿੱਚ ਸਭ ਠੀਕ ਹੈ ਤੇ ਉੱਥੇ ਸਕੂਲ ਕਾਲਜ ਖੋਲ੍ਹੇ ਜਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਸ਼ੇਹਲਾ ਰਸ਼ੀਦ ਖ਼ਿਲਾਫ਼ ਦਾਇਰ ਇਸ ਸ਼ਿਕਾਇਤ ਦਾ ਨਿਬੇੜਾ ਉਸ ਦੇ ਹੱਕ ਵਿੱਚ ਹੁੰਦਾ ਹੈ ਜਾਂ ਉਸ ਦੇ ਖ਼ਿਲਾਫ਼।

© 2016 News Track Live - ALL RIGHTS RESERVED