ਅਚਾਨਕ ਘਰ ਦੀ ਛੱਤ ਡਿੱਗ ਗਈ

Oct 03 2019 06:45 PM
ਅਚਾਨਕ ਘਰ ਦੀ ਛੱਤ ਡਿੱਗ ਗਈ

ਸ਼ਾਹਪੁਰ ਕੰਡੀ :

ਮੰਗਲਵਾਰ ਸਵੇਰ ਸ਼ਾਹਪੁਰ ਕੰਡੀ ਦੇ ਪਿੰਡ ਮੱਟੀ ਕੋਟ 'ਚ ਇਕ ਘਰ ਦੀ ਛੱਤ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਵਾ ਗੀਤਾ ਦੇਵੀ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਇਕੱਲੀ ਰਹਿੰਦੀ ਹੈ ਤੇ ਉਸ ਦਾ ਪਰਿਵਾਰ ਨਾਲ ਦੇ ਘਰ 'ਚ ਰਹਿੰਦਾ ਹੈ। ਮੰਗਲਵਾਰ ਸਵੇਰੇ ਅਚਾਨਕ ਉਹ ਆਪਣੇ ਘਰ ਅੰਦਰ ਸੁੱਤੀ ਪਈ ਸੀ ਕਿ ਅਚਾਨਕ ਘਰ ਦੀ ਛੱਤ ਡਿੱਗ ਗਈ ਜਿਸ ਨਾਲ ਉਸ ਨੂੰ ਕਾਫੀ ਸੱਟਾਂ ਵੱਜੀਆਂ। ਰੌਲਾ ਪਾਉਣ 'ਤੇ ਉਸ ਦੇ ਪਰਿਵਾਰ ਵਾਲਿਆਂ ਨੇ ਆਵਾਜ਼ਾਂ ਸੁਣੀਆਂ ਤੇ ਆ ਕੇ ਉਸ ਨੂੰ ਬਾਹਰ ਕੱਿਢਆ ਜਿਸ ਕਾਰਨ ਉਸ ਦੀ ਜਾਨ ਬਚੀ। ਉਨ੍ਹਾਂ ਦੱਸਿਆ ਕਿ ਉਸ ਦੇ ਘਰ ਦਾ ਸਾਰਾ ਸਾਮਾਨ ਮਲਬੇ ਹੇਠ ਆ ਕੇ ਖ਼ਰਾਬ ਹੋ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਪੂਨਮ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਆਵਾਸ ਯੋਜਨਾ ਤਹਿਤ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦੇ ਉਨ੍ਹਾਂ ਦਾ ਘਰ ਬਣਾਇਆ ਜਾਵੇ । ਇਸ ਮੌਕੇ ਸੁਰਿੰਦਰ ਕੁਮਾਰ, ਮੀਨੂੰ ਦੇਵੀ, ਰਮੇਸ਼ ਕੁਮਾਰ, ਬੋਧ ਰਾਜ, ਦੀਵਾਨ ਚੰਦ, ਲੱਕੀ ਕਿ੍ਸਨ, ਜੋਗਿੰਦਰ ਪਾਲ, ਸੋਭਾ, ਮਧੂ, ਨਿਰਮਲਾ ਦੀ ਮੌਜੂਦ ਸਨ।

© 2016 News Track Live - ALL RIGHTS RESERVED