ਫਾਈਰ ਬ੍ਰਿਗੇਡ ਨੇ 24 ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਕਾਬੂ ਪਾ ਲਿਆ

Oct 17 2019 01:24 PM
ਫਾਈਰ ਬ੍ਰਿਗੇਡ ਨੇ 24 ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਕਾਬੂ ਪਾ ਲਿਆ

ਪਠਾਨਕੋਟ:

16 ਅਕਤੂਬਰ ਦੀ ਸਵੇਰ 6:30 ਵਜੇ ਪਠਾਨਕੋਟ ਦੀ ਸੁੰਦਰਚਕ ਰੋਡ ‘ਤੇ ਬਣੀ ਰਸ ਅਤੇ ਬਿਸਕੁਟ ਬੀਬੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ ਸੀ। ਜਿਸ ‘ਤੇ ਫਾਈਰ ਬ੍ਰਿਗੇਡ ਨੇ 24 ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਕਾਬੂ ਪਾ ਲਿਆ ਹੈ। ਫੈਕਟਰੀ ਦੇ ਅੰਦਰ ਪਿਆ ਸਮਾਨ ਪੂਰੀ ਤਰ੍ਹਾਂ ਸੜ੍ਹ ਕੇ ਸਵਾਹ ਹੋ ਚੁੱਕਿਆ ਹੈ ਅਤੇ ਫੈਕਟਰੀ ਦੀ ਅੱਗ ਨੂੰ ਬੁਝਾਉਣ ‘ਚ ਲੱਗਿਆ ਫੈਕਟਰੀ ਮਾਲਕ ਵੀ ਇਸ ਅੱਗ ‘ਚ ਝੁਲਸ ਗਿਆ।
ਉਂਝ ਇਸ ਸਬੰਧੀ ਜਦੋਂ ਫੈਕਟਰੀ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਸਵੇਰੇ ਫੈਕਟਰੀ ‘ਚ ਅੱਗ ਲੱਗੀ ਸੀ ਜਿਸ ‘ਤੇ 24 ਘੰਟੇ ਬਾਅਦ ਕਾਬੂ ਪਾਇਆ ਗਿਆ। ਇਸ ਅੱਗ ਨਾਲ ਫੈਕਟਰੀ ਨੂੰ ਕਰੀਬ ਇੱਕ ਕੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪਰ ਰਾਹਤ ਵਾਲੀ ਗੱਲ ਹੈ ਕਿ ਇਸ ਹਾਦਸੇ ‘ਚ ਕਿਸੇ ਮਜ਼ਦੂਰ ਦੀ ਜਾਨ ਨੂੰ ਕੋਈ ਨੁਕਸਾਨ ਨਹੀ ਹੋਇਆ, ਪਰ ਫੈਕਟਰੀ ਦੀ ਮਸ਼ੀਨਰੀ, ਪਰਨੀਚਰ, ਮਾਲ ਅੇਤ ਬਿਲਡਿੰਗ ਤਬਾਹ ਹੋ ਚੁੱਕੀ ਹੈ। ਮੁੱਢਲੀ ਜਾਂਚ ‘ਚ ਇਸ ਅੱਗ ਦਾ ਕਾਰਨ ਸ਼ੋਰਟ ਸਰਕਿਟ ਮਨੀਆ ਜਾ ਰਿਹਾ ਹੈ।ਫਾੲਰਿ ਬ੍ਰਿਗੇਡ ਦੇ ਕਰਮੀ ਜਦੋਂ ਅੱਗ ‘ਤੇ ਕਾਬੂ ਨਾ ਪਾ ਸਕੇ ਤਾਂ ਮਦਦ ਲਈ ਆਰਮੀ, ਗ੍ਰਿਫ, ਏਅਰਫੋਰਸ ਅਤੇ ਰਣਜੀਤ ਸਾਗਰ ਡੈਮ ਦੀ ਫਾਈਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ। ਜਿਸ ਸਮੇਂ ਅੱਗ ਲਈ ਗੋਦਾਮ ‘ਚ ਬੱਚਿਆਂ ਦੇ ਖਾਣ ਦਾ ਸਮਾਨ ਟੌਫੀਆਂ, ਬਿਸਕੁੱਟ ਭਾਰੀ ਮਾਤਰਾ ‘ਚ ਪਿਆ ਸੀ। ਐਸਐਸਪੀ ਦੀਪਕ ਹਿਲੋਰੀ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਦਾ ਜਾਇਜ਼ਾ ਕੀਤਾ ਹੈ। ਇਸ ਦੇ ਨਾਲ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

© 2016 News Track Live - ALL RIGHTS RESERVED