ਸ਼ਨਾਇਆ ਕਪੂਰ ਇਨ੍ਹੀਂ ਦਿਨੀਂ ਆਪਣੇ ਡਾਂਸ ਵੀਡੀਓ ਕਰਕੇ ਕਾਫੀ ਸੁਰਖੀਆਂ ‘ਚ

Oct 02 2019 01:31 PM
ਸ਼ਨਾਇਆ ਕਪੂਰ ਇਨ੍ਹੀਂ ਦਿਨੀਂ ਆਪਣੇ ਡਾਂਸ ਵੀਡੀਓ ਕਰਕੇ ਕਾਫੀ ਸੁਰਖੀਆਂ ‘ਚ

ਮੁੰਬਈ:

ਐਕਟਰ ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਇਨ੍ਹੀਂ ਦਿਨੀਂ ਆਪਣੇ ਡਾਂਸ ਵੀਡੀਓ ਕਰਕੇ ਕਾਫੀ ਸੁਰਖੀਆਂ ‘ਚ ਹੈ। ਸ਼ਨਾਇਆ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ। ਇਸ ‘ਚ ਉਹ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਲੋਕਾਂ ਨੇ ਵੀ ਸ਼ਨਾਇਆ ਦੀ ਖੂਬ ਤਾਰੀਫ ਕੀਤੀ ਹੈ।

ਇਸ ਵੀਡੀਓ ‘ਚ ਸ਼ਨਾਇਆ ਨਾਲ ਇੰਟਰਨੈਸ਼ਨਲ ਬੈਲੀ ਡਾਂਸਰ ਸੰਜਨਾ ਮੁਥਰੇਜਾ ਵੀ ਡਾਂਸ ਕਰਦੀ ਨਜ਼ਰ ਆ ਰਹੀ ਹੀ। ਸ਼ਨਾਇਆ ਨੂੰ ਅਕਸਰ ਹੀ ਡਾਂਸ ਕਲਾਸ ਤੋਂ ਬਾਹਰ ਆਉਂਦੇ ਵੇਖਿਆ ਗਿਆ ਸੀ ਪਰ ਹੁਣ ਪਹਿਲੀ ਵਾਰ ਸ਼ਨਾਇਆ ਦੀ ਡਾਂਸ ਵੀਡੀਓ ਵਾਇਰਲ ਹੋਈ ਹੈ।

ਦੱਸ ਦਈਏ ਕਿ ਸ਼ਨਾਇਆ, ਚੰਕੀ ਦੀ ਧੀ ਅਨੰਨਿਆ ਪਾਂਡੇ ਤੇ ਸ਼ਹਾਰੁਖ ਦੀ ਧੀ ਸੁਹਾਨਾ ਖ਼ਾਨ ਤਿੰਨੇ ਚੰਗੀਆਂ ਸਹੇਲੀਆਂ ਹਨ। ਅਨੰਨਿਆ ਨੇ ਤਾਂ ਬਾਲੀਵੁੱਡ ‘ਚ ਐਂਟਰੀ ਕਰ ਲਈ ਹੈ ਹੁਣ ਬਾਕੀ ਦੋਵਾਂ ਦੀ ਐਂਟਰੀ ਦਾ ਇੰਤਜ਼ਾਰ ਹੈ। ਉਂਝ ਸੁਹਾਨਾ ਤੇ ਸ਼ਨਾਇਆ ਨੇ ਵੀ ਬਾਲੀਵੁੱਡ ਐਂਟਰੀ ਦੀ ਤਿਆਰੀ ਕਰ ਲਈ ਹੈ।

© 2016 News Track Live - ALL RIGHTS RESERVED