ਨੇਹਾ ਨੂੰ ਜਬਰਨ ਕਿੱਸ ਕਰ ਲੈਂਦਾ

Oct 18 2019 04:57 PM
ਨੇਹਾ ਨੂੰ ਜਬਰਨ ਕਿੱਸ ਕਰ ਲੈਂਦਾ

ਮੁੰਬਈ:

ਅੱਜਕੱਲ੍ਹ ਟੀਵੀ ‘ਤੇ ਕਾਫੀ ਰਿਐਲਟੀ ਸ਼ੋਅ ਆਉਣੇ ਸ਼ੁਰੂ ਹੋ ਗਏ ਹਨ। ਕਦੇ ਡਾਂਸ ਦਾ, ਕਦੇ ਐਕਟਿੰਗ ਦਾ ਜਾਂ ਕਦੇ ਕੋਈ ਗੇਮ ਸ਼ੋਅ ਤੇ ਸਿੰਗਿੰਗ ਸ਼ੋਅ। ਅਜਿਹਾ ਹੀ ਇੱਕ ਰਿਐਲਟੀ ਸਿੰਗਿੰਗ ਸ਼ੋਅ ਇੰਡੀਅਨ ਆਈਡਲ ਹੈ ਜਿਸ ਨੂੰ ਔਡੀਅੰਸ ਖੂਬ ਪਸੰਦ ਕਰਦੀ ਹੈ। ਇਸ ਸ਼ੋਅ ਤੋਂ ਕਈਆਂ ਨੂੰ ਆਪਣੀ ਵੱਖਰੀ ਪਛਾਣ ਮਿਲੀ ਹੈ। ਹੁਣ ਇਸ ਸ਼ੋਅ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਜੋ ਥੋੜ੍ਹਾ ਹੈਰਾਨ ਕਰਨ ਵਾਲੀ ਹੈ।

ਹਾਲ ਹੀ ‘ਚ ਸੋਨੀ ਟੀਵੀ ਵੱਲੋਂ ਸ਼ੋਅ ਦਾ ਇੱਕ ਪ੍ਰਮੋਸ਼ਨਲ ਸ਼ਟੇਜ ਕੀਤਾ ਗਿਆ ਹੈ। ਇਸ ‘ਚ ਸ਼ੋਅ ‘ਚ ਹਿੱਸਾ ਲੈਣ ਆਏ ਕਈ ਕੰਟੈਸਟੈਂਟ ਨਜ਼ਰ ਆ ਰਹੇ ਹਨ। ਇਸੇ ਦੌਰਾਨ ਇੱਕ ਅਜਿਹਾ ਕੰਟੈਸਟੈਂਟ ਸ਼ੋਅ ‘ਚ ਆਉਂਦਾ ਹੈ ਜੋ ਸ਼ੋਅ ਦੀ ਜੱਜ ਨੇਹਾ ਕੱਕੜ ਲਈ ਕਾਫੀ ਤੋਹਫੇ ਲੈ ਕੇ ਆਉਂਦਾ ਹੈ।
ਇਸ ਦੌਰਾਨ ਨੇਹਾ ਉਸ ਨੂੰ ਮਿਲਣ ਸਟੇਜ ‘ਤੇ ਜਾਂਦੀ ਹੈ ਤੇ ਉਹ ਨੇਹਾ ਨੂੰ ਸਾਰੇ ਤੋਹਫੇ ਦਿੰਦਾ ਹੈ। ਉਸ ਨੂੰ ਗੱਲ ਨਾਲ ਲਾਉਂਦਾ ਹੈ। ਨੇਹਾ ਵੀ ਉਸ ਨੂੰ ਗੱਲ ਲਾਉਂਦੀ ਹੈ। ਇਸੇ ਦੌਰਾਨ ਉਹ ਅਚਾਨਕ ਨੇਹਾ ਨੂੰ ਜਬਰਨ ਕਿੱਸ ਕਰ ਲੈਂਦਾ ਹੈ। ਇਹ ਵੇਖ ਕੇ ਸ਼ੋਅ ਦੇ ਹੋਸਟ ਆਦਿੱਤੀਆ ਨਾਰਾਇਣ ਤੇ ਸਾਰੇ ਜੱਜ ਹੈਰਾਨ ਹੋ ਜਾਂਦੇ ਹਨ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED