ਰੋਸ਼ਨੀ ‘ਚ ਸੌਣ ਨਾਲ ਵੀ ਮੋਟਾਪਾ ਆਉਂਦਾ

ਰੋਸ਼ਨੀ ‘ਚ ਸੌਣ ਨਾਲ ਵੀ ਮੋਟਾਪਾ ਆਉਂਦਾ

ਨਵੀਂ ਦਿੱਲੀ:

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਰੋਸ਼ਨੀ ‘ਚ ਸੌਣ ਨਾਲ ਵੀ ਮੋਟਾਪਾ ਆਉਂਦਾ ਹੈ। ਜੀ ਹਾਂ, ਯੁਨਾਈਟਿਡ ਇੰਸਟੀਟੀਊਟ ਆਫ਼ ਹੈਲਥ ਦੇ ਖੋਜੀਆਂ ਦਾ ਦਾਅਵਾ ਹੈ ਕਿ ਰਾਤ ਨੂੰ ਸੌਣ ਦੌਰਾਨ ਬਨਾਉਟੀ ਰੋਸ਼ਨੀ ਔਰਤਾਂ ਦਾ ਵਜ਼ਨ ਵਧਾਉਣ ਦਾ ਕਾਰਨ ਹੈ। ਅਮਰੀਕੀ ਖੋਜੀਆਂ ਮੁਤਾਬਕ, ਟੀਵੀ ਦੀ ਰੋਸ਼ਨੀ ਜਾਂ ਕਮਰੇ ਦੀ ਲਾਈਟ ‘ਚ ਮਹਿਲਾਵਾਂ ਲਈ ਸੌਣਾ ਵਜ਼ਨ ਵਧਣ ਦਾ ਕਾਰਨ ਬਣ ਸਕਦਾ ਹੈ।
ਖੋਜ ‘ਚ 35-74 ਉਮਰ ਦੀ 43,722 ਔਰਤਾਂ ਨੇ ਹਿੱਸਾ ਲਿਆ। ਰਿਸਰਚ ਬ੍ਰੈਸਟ ਕੈਂਸਰ ਤੇ ਦੂਜੀਆਂ ਬਿਮਾਰੀਆਂ ਦਾ ਕਾਰਨ ਜਾਣਨ ਲਈ ਕੀਤੀ ਗਈ। ਇਨ੍ਹਾਂ ‘ਚ ਔਰਤਾਂ ਨੂੰ ਨਾ ਕੈਂਸਰ ਸੀ ਤੇ ਨਾ ਹੀ ਕੋਈ ਦਿਲ ਦੀ ਬਿਮਾਰੀ ਨਾਲ ਪੀੜਤ ਸੀ। ਇਹ ਔਰਤਾਂ ਨਾ ਦਿਨ ‘ਚ ਸੌਂਦੀਆਂ ਸੀ ਤੇ ਨਾ ਹੀ ਸ਼ਿਫਟ ‘ਚ ਕੰਮ ਕਰਦੀਆਂ ਸੀ। ਵਿਗਿਆਨੀਆਂ ਨੇ ਇਸ ‘ਚ ਔਰਤਾਂ ਸਬੰਧੀ ਸਾਰੀਆਂ ਜਾਣਕਾਰੀਆਂ ਨੂੰ ਇਸ ‘ਚ ਸ਼ਾਮਲ ਕੀਤਾ ਸੀ।
ਨਤੀਜੇ ਵਜੋਂ ਸਾਹਮਣੇ ਆਇਆ ਕਿ ਰਾਤ ‘ਚ ਰੋਸ਼ਨੀ ‘ਚ ਸੌਣ ਵਾਲੀਆਂ ਔਰਤਾਂ ਦਾ ਵਜ਼ਨ ਵਧਿਆ। ਜਦਕਿ ਵਜ਼ਨ ਰੋਸ਼ਨੀ ਦੀ ਤੇਜ਼ੀ ਦੇ ਆਧਾਰ ‘ਤੇ ਵਧਿਆ। ਖੋਜ 'ਚ ਜਾਣਿਆ ਗਿਆ ਕਿ ਕਿਹੜੀ ਔਰਤ ਰਾਤ ਨੂੰ ਕਿੰਨੀ ਲਾਈਟ ‘ਚ ਸੌਂਦੀ ਹੈ। ਕੌਣ ਟੀਵੀ ਦੀ ਲਾਈਟ, ਘੱਟ ਲਾਈਟ ਜਾਂ ਵੱਧ ਲਾਈਟ ‘ਚ ਸੌਂਦੀ ਹੈ। ਇਸ ਰਿਸਰਚ ਤੋਂ ਬਾਅਦ ਖੋਜੀਆਂ ਨੇ ਔਰਤਾਂ ਨੂੰ ਰਾਤ ਨੂੰ ਰੋਸ਼ਨੀ ‘ਚ ਨਾ ਸੌਂਣ ਦੀ ਸਲਾਹ ਦਿੱਤੀ। ਨੈਸ਼ਨਲ ਇੰਸਟੀਟਿਊਟ ਆਫ ਐਨਵਾਇਅਰਮੈਂਟਲ ਹੈਲਥ ਸਾਇੰਸੈਸ ਦੇ ਪ੍ਰੋਫੈਸਰ ਡੇਲ ਸੈਂਡਲਰ ਮੁਤਾਬਕ ਅਧੂਰੀ ਨੀਂਦ ਵੀ ਮੋਟਾਪੇ ਦਾ ਕਾਰਨ ਹੈ।

© 2016 News Track Live - ALL RIGHTS RESERVED