ਪ੍ਰਤੀਕਸ਼ਾ ਮੁੰਬਈ ਵਿੱਚ ਚੱਲਣ ਵਾਲੀਆਂ BEST ਬੱਸਾਂ ਦੀ ਪਹਿਲੀ ਮਹਿਲਾ ਡਰਾਈਵਰ ਬਣ ਗਈ

ਪ੍ਰਤੀਕਸ਼ਾ ਮੁੰਬਈ ਵਿੱਚ ਚੱਲਣ ਵਾਲੀਆਂ BEST ਬੱਸਾਂ ਦੀ ਪਹਿਲੀ ਮਹਿਲਾ ਡਰਾਈਵਰ ਬਣ ਗਈ

ਮੁੰਬਈ:

ਟਰੱਕ ਤੇ ਬੱਸ ਵਰਗੇ ਭਾਰੇ ਚਾਰ ਪਹੀਆ ਵਾਹਨਾਂ ਨੂੰ ਚਲਾਉਂਦਿਆਂ ਅਕਸਰ ਪੁਰਸ਼ਾਂ ਨੂੰ ਹੀ ਵੇਖਿਆ ਜਾਂਦਾ ਹੈ ਪਰ ਅੱਜ ਦੀਆਂ ਕੁੜੀਆਂ ਮੁੰਡਿਆਂ ਤੋਂ ਕਿਸੇ ਵੀ ਪਾਸਿਓਂ ਘੱਟ ਨਹੀਂ। ਮੁੰਬਈ ਦੀ ਪ੍ਰਤੀਕਸ਼ਾ ਦਾਸ ਨੇ ਇਸ ਸਿਲਸਿਲੇ ਵਿੱਚ ਇਤਿਹਾਸ ਰਚ ਦਿੱਤਾ ਹੈ। ਪ੍ਰਤੀਕਸ਼ਾ ਮੁੰਬਈ ਵਿੱਚ ਚੱਲਣ ਵਾਲੀਆਂ BEST ਬੱਸਾਂ ਦੀ ਪਹਿਲੀ ਮਹਿਲਾ ਡਰਾਈਵਰ ਬਣ ਗਈ ਹੈ।
24 ਸਾਲ ਦੀ ਪ੍ਰਤੀਕਸ਼ਾ ਨੇ ਮਾਲਾੜ ਦੇ ਠਾਕੁਰ ਕਾਲਜ ਤੋਂ ਆਪਣੀ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਤੇ ਸ਼ਹਿਰ ਵਿੱਚ ਇਕਲੌਤੀ ਮਹਿਲਾ BEST ਡਰਾਈਵਰ ਹੈ।
ਭਾਰੇ ਵਾਹਨਾਂ ਪ੍ਰਤੀ ਆਪਣੇ ਜਨੂੰਨ ਜ਼ਾਹਰ ਕਰਦਿਆਂ ਉਸ ਨੇ ਕਿਹਾ ਕਿ ਇਹ ਅਜਿਹੀ ਚੀਜ਼ ਹੈ ਜਿਸ ਵਿੱਚ ਉਹ ਪਿਛਲੇ ਛੇ ਸਾਲਾਂ ਤੋਂ ਮਾਸਟਰ ਬਣਨਾ ਚਾਹੁੰਦੀ ਸੀ ਪਰ ਭਾਰੇ ਵਾਹਨਾਂ ਲਈ ਉਸ ਦਾ ਪਿਆਰ ਨਹੀਂ ਹੈ। ਉਹ ਬਾਈਕ, ਫਿਰ ਵੱਡੀ ਕਾਰ ਤੇ ਹੁਣ ਬੱਸ ਤੇ ਟਰੱਕ ਚਲਾ ਸਕਦੀ ਹੈ। ਉਸ ਨੇ ਕਿਹਾ ਕਿ ਉਸ ਨੂੰ ਇਹ ਬਹੁਤ ਚੰਗਾ ਲੱਗਦਾ ਹੈ।

© 2016 News Track Live - ALL RIGHTS RESERVED