ਸੋਨਾ 550 ਰੁਪਏ ਦੇ ਉਛਾਲ ਦੇ ਨਾਲ 38,000 ਰੁਪਏ ਤੋਂ ਪਾਰ

ਸੋਨਾ 550 ਰੁਪਏ ਦੇ ਉਛਾਲ ਦੇ ਨਾਲ 38,000 ਰੁਪਏ ਤੋਂ ਪਾਰ

ਨਵੀਂ ਦਿੱਲੀ:

ਕੀਮਤਾਂ ‘ਚ ਜ਼ਬਰਦਸਤ ਵਾਧੇ ਦੇ ਨਾਲ ਸੋਨਾ ਇੱਕ ਵਾਰ ਫਿਰ ਆਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਦਿੱਲੀ ਦੇ ਸਰਾਫਾ ਬਾਜ਼ਾਰ ‘ਚ ਸੋਨਾ 550 ਰੁਪਏ ਦੇ ਉਛਾਲ ਦੇ ਨਾਲ 38,000 ਰੁਪਏ ਤੋਂ ਪਾਰ ਹੋ ਗਿਆ ਹੈ। ਸੋਨਾ ਅੱਜ 38,470 ਰੁਪਏ ਪ੍ਰਤੀ 10 ਗ੍ਰਾਮ ਦੇ ਹੁਣ ਤਕ ਦੇ ਸਭ ਤੋਂ ਉੱਚੇ ਪੱਥਰ ‘ਤੇ ਪਹੁੰਚ ਗਿਆ। ਕੱਲ੍ਹ ਵੀ ਸੋਨਾ 1,113 ਰੁਪਏ ਦੀ ਤੇਜ਼ੀ ਦੇ ਨਾਲ ਆਪਣੇ ਆਲਟਾਈਮ ਹਾਈ ਲੈਵਲ ‘ਤੇ ਪਹੁੰਚ ਗਿਆ ਸੀ।
ਭਾਰਤ ‘ਚ ਸੋਨੇ ‘ਚ ਉਛਾਲ ਆ ਰਿਹਾ ਹੈ ਜਿਸ ਦਾ ਕਾਰਨ ਹੈ ਅਮਰੀਕਾ ਅਤੇ ਚੀਨ ‘ਚ ਜਾਰੀ ਟ੍ਰੇਡ ਵਾਰ, ਜਿਸ ਨਾਲ ਨਿਵੇਸ਼ਕ ਸੁਰੱਖਿਅਤ ਨਿਵੇਸ਼ ਦੇ ਆਪਸ਼ਨ ਦੇ ਤੌਰ ‘ਤੇ ਸੋਨੇ ਵੱਲ ਖਿੱਚੇ ਆ ਰਹੇ ਹਨ। ਉੱਧਰ ਆਰਥਿਕ ਚਿੰਤਾ ਵਧਣ ਨਾਲ ਵੀ ਭਾਰਤੀ ਨਿਵੇਸ਼ਕਾਂ ਦਾ ਸੋਨੇ ਪ੍ਰਤੀ ਆਕਰਸ਼ਣ ਵੱਧ ਹੋਇਆ ਹੈ।
ਛੇ ਸਾਲਾ ‘ਚ ਪਹਿਲੀ ਵਾਰ ਬੁੱਧਵਾਰ ਨੂੰ ਸੋਨੇ ਦੀ ਕੀਮਤ ਅੰਤਰਾਸ਼ਟਰੀ ਬਾਜ਼ਾਰ ‘ਚ 1500 ਡਾਲਰ ਪ੍ਰਤੀ ਔਂਸ ਦੇ ਪੱਥਰ ਨੂੰ ਪਾਰ ਕਰ ਗਈ। ਏਆਈਐਸਏ ਮੁਤਾਬਕ, ਬੁੱਧਵਾਰ ਨੂੰ 99.9 ਫੀਸਦ ਅਤੇ 99.5 ਫੀਸਦ ਸ਼ੁੱਧਤਾ ਵਾਲਾ ਸੋਨਾ 550-550 ਰੁਪਏ ਦੀ ਤੇਜ਼ੀ ਨਾਲ 38,470 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਬੁੱਧਵਾਰ ਨੂੰ ਸੋਨੇ ਦੀ ਕੀਮਤ 1113 ਰੁਪਏ ਦੀ ਤੇਜੀ ਆਈ ਸੀ।
ਦੂਜੇ ਪਾਸੇ ਚਾਂਦੀ ਵੀ 630 ਰੁਪਏ ਦੇ ਉਛਾਲ ਦੇ ਨਾਲ 44000 ਰੁਪਏ ਤੋਂ ਉੱਤੇ 44,300 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਉਚਾਈ ’ਤੇ ਪਹੁੰਚ ਗਈ ਹੈ। ਚਾਂਦੀ ਤਿਆਰ 630 ਰੁਪਏ ਵਧਾ ਕੇ 44,300 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਚਾਂਦੀ ਦੇ ਸਿੱਕਿਆਂ ਦੀ ਮੰਗ ਵੀ ਵਧ ਰਹੀ ਹੈ ਅਤੇ ਇਸ ਦੀ ਕੀਮਤ ‘ਚ 1000 ਰੁਪਏ ਦੀ ਤੇਜ਼ੀ ਦੇ ਨਾਲ ਲਿਵਾਲ 87000 ਰੁਪਏ ਅਤੇ ਬਿਕਵਾਲ 88000 ਰੁਪਏ ਪ੍ਰਤੀ ਸੈਂਕੜਾ ‘ਤੇ ਬੰਦ ਹੋਈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED