ਭਾਰਤ ਨੇ ਸੰਵਿਧਾਨਿਕ ਦਾਇਰੇ ‘ਚ ਰਹਿ ਕੇ ਜੰਮੂ-ਕਸ਼ਮੀਰ ‘ਤੇ ਫੈਸਲਾ ਲਿਆ

Aug 10 2019 03:27 PM
ਭਾਰਤ ਨੇ ਸੰਵਿਧਾਨਿਕ ਦਾਇਰੇ ‘ਚ ਰਹਿ ਕੇ ਜੰਮੂ-ਕਸ਼ਮੀਰ ‘ਤੇ ਫੈਸਲਾ ਲਿਆ

ਨਵੀਂ ਦਿੱਲੀ:

ਅਮਰੀਕਾ ਤੋਂ ਬਾਅਦ ਹੁਣ ਰੂਸ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਦਾ ਸਾਥ ਦਿੱਤਾ ਹੈ। ਰੂਸ ਨੇ ਕਿਹਾ ਕਿ ਭਾਰਤ ਨੇ ਸੰਵਿਧਾਨਿਕ ਦਾਇਰੇ ‘ਚ ਰਹਿ ਕੇ ਜੰਮੂ-ਕਸ਼ਮੀਰ ‘ਤੇ ਫੈਸਲਾ ਲਿਆ ਹੈ। ਰੂਸ ਦੇ ਵਿਦੇਸ਼ ਮੰਤਰਾਲਾ ਨੇ ਕਿਹਾ, “ਮਾਸਕੋ ਉਮੀਦ ਕਰਦਾ ਹੈ ਕਿ ਦਿੱਲੀ ਵੱਲੋਂ ਜੰਮੂ-ਕਸ਼ਮੀਰ ਦੀ ਸਥਿਤੀ ‘ਚ ਬਦਲਾਅ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਖੇਤਰ ਦੀ ਸਥਿਤੀ ਨੂੰ ਵਿਗੜਣ ਨਹੀਂ ਦੇਣਗੇ।”
ਮੰਤਰਾਲਾ ਨੇ ਕਿਹਾ, “ਅਸੀਂ ਇਸ ਤੱਥ ਨੂੰ ਧਿਆਨ ‘ਚ ਰੱਖ ਕੇ ਅੱਗੇ ਵੱਧ ਰਹੇ ਹਾਂ ਕਿ ਜੰਮੂ-ਕਸ਼ਮੀਰ ਦੇ ਹਾਲਾਤ ‘ਚ ਬਦਲਾਅ ਅਤੇ ਉਸ ਨੂੰ ਵੰਡ ਕੇ ਦੋ ਕੇਂਦਰ ਪ੍ਰਸਾਸ਼ਿਤ ਸੂਬੇ ਬਣਾਉਣ ਦਾ ਫੈਸਲਾ ਭਾਰਤੀ ਸੰਵਿਧਾਨ ਦੇ ਦਾਇਰੇ ‘ਚ ਹੈ।”
ਉਨ੍ਹਾਂ ਅੱਗੇ ਕਿਹਾ, “ਅਸੀਂ ਉਮੀਦ ਕਰਦੇ ਹਾਂ ਕੀ ਦੋਵੇਂ ਦੇਸ਼ ਮੱਤਭੇਦਾਂ ਨੂੰ ਰਾਜਨੀਤਕ ਅਤੇ ਕੂਟਨੀਤਕ ਤਰੀਕੀਆਂ ਨਾਲ ਸ਼ਿਮਲਾ ਸਮਝੌਤਾ-1972 ਅਤੇ ਲਾਹੌਰ ਐਲਾਨ-ਪੱਤਰ-1999 ਤਹਿਤ ਦੋ ਪੱਖੀ ਆਧਾਰ ਤਹਿਤ ਸੁਲਝਾਉਣਗੇ।
ਜੰਮੂ-ਕਸ਼ਮੀਰ ‘ਤੇ ਮੋਦੀ ਸਰਕਾਰ ਨੇ ਹਾਲ ਹੀ ‘ਚ ਲਏ ਫੈਸਲੇ ਨੂੰ ਅਮਰੀਕਾ ਨੇ ਵੀ ਅੰਦਰੂਨੀ ਮਾਮਲਾ ਕਿਹਾ ਸੀ। ਹੁਣ ਦੋ ਮੁੱਖ ਦੇਸ਼ਾਂ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਬੈਕਫੁੱਟ ‘ਤੇ ਹੈ। ਪਾਕਿ ਨੇ ਇਸ ਮਸਲੇ ਨੂੰ ਯੂਐਨ ‘ਚ ਚੁੱਕਣ ਦੀ ਗੱਲ ਕੀਤੀ ਸੀ ਅਤੇ ਉਸ ਨੇ ਭਾਰਤ ਨਾਲ ਵਪਾਰਕ ਸਬੰਧ ਵੀ ਤੋੜ ਲਏ ਹਨ ਨਾਲ ਹੀ ਦੋ ਰੇਲ ਅਤੇ ਬੱਸ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED