ਪਾਕਿਸਤਾਨ ਨੇ ਭਾਰਤ ਵੱਲੋਂ ਆਉਣ ਵਾਲੀਆਂ ਦਵਾਈਆਂ ‘ਤੇ ਪਾਬੰਦੀ ਹਟਾ ਦਿੱਤੀ

Sep 06 2019 04:39 PM
ਪਾਕਿਸਤਾਨ ਨੇ ਭਾਰਤ ਵੱਲੋਂ ਆਉਣ ਵਾਲੀਆਂ ਦਵਾਈਆਂ ‘ਤੇ ਪਾਬੰਦੀ ਹਟਾ ਦਿੱਤੀ

ਜੰਮੂ -ਕਸ਼ਮੀਰ ਵਿੱਚ ਧਾਰਾ 370 ਨੂੰ ਨਿਰਆਧਾਰ ਕਰਨ ਤੋਂ ਬਾਅਦ ਪਾਕਿਸਤਾਨ ਨੇ ਗੁੱਸੇ ਵਿੱਚ ਭਾਰਤ ਨਾਲ ਸਾਰੇ ਵਪਾਰਕ ਰਿਸ਼ਤੇ ਤੋੜ ਲਏ ਸਨ ਪਰ ਹੁਣ ਉਸਨੂੰ ਆਪਣੇ ਹੀ ਫੈਸਲੇ ਨੰ ਪਲਟਣਾ ਪਿਆ ।
ਜੀਵਨ ਰੱਖਿਅਕ ਦਵਾਈ ਲਈ ਪਾਕਿਸਤਾਨ ਭਾਰਤ ‘ਤੇ ਨਿਰਭਰ ਹੈ। ਪਾਬੰਦੀ ਲਾਉਣ ਮਗਰੋਂ ਪਾਕਿਸਤਾਨ ਭਾਰਤ ਦੇ ਮੂੰਹ ਵੱਲ ਵੇਖ ਰਿਹਾ ਪਰ ਇਸਤੇ ਕੀ ਪ੍ਰਤੀਕਿਰਿਆ ਦੇਵੇਗਾ ਸਪੱਸ਼ਟ ਨਹੀਂ ।
ਪਾਕਿਸਤਾਨ ਨੇ ਭਾਰਤ ਵੱਲੋਂ ਆਉਣ ਵਾਲੀਆਂ ਦਵਾਈਆਂ ‘ਤੇ ਪਾਬੰਦੀ ਹਟਾ ਦਿੱਤੀ ਹੈ। ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ , ਐਂਟੀ -ਰੇਬੀਜ਼ ਅਤੇ ਜ਼ਹਿਰ ਰੋਧੀ, ਹੈਪੇਟਾਈਟਸ ਅਤੇ ਲਿਵਰ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ਵਿੱਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦੀ ਕਮੀ ਨੂੰ ਦੇਖਦੇ ਹੋਏ ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਲਿਆ ਹੈ।
ਇਹਨਾਂ ‘ਚ ਕਈ ਹੋਰ ਵੀ ਮਹਤੱਵਪੂਰਨ ਦਵਾਈਆਂ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਪਾਕਿਸਤਾਨ ਹੋਰ ਕਈ ਦਵਾਈਆਂ ਨੂੰ ਬਣਾਉਣ ਵਾਲੇ ਕੈਮੀਕਲਜ਼ ਅਤੇ ਹੋਰ ਪਦਾਰਥਾਂ ਦੀ ਕਮੀ ਨਾਲ ਜੂਝ ਰਿਹਾ ਹੈ ।
ਦਰਅਸਲ , ਦਵਾਈਆਂ ਦੇ ਲਿਹਾਜ਼ ਨਾਲ ਪਾਕਿਸਤਾਨ ਭਾਰਤ ਉੱਤੇ ਬਹੁਤ ਹੱਦ ਤੱਕ ਨਿਰਭਰ ਹੈ। ਮੂਲ ਦਵਾਈਆਂ ਤੋਂ ਇਲਾਵਾ ਦਵਾਈਆਂ ਬਣਾਉਣ ਲਈ ਜਰੂਰੀ ਚੀਜਾਂ ਵੀ ਭਾਰਤ ਤੋਂ ਆਯਾਤ ਕਰਦਾ ਹੈ।

© 2016 News Track Live - ALL RIGHTS RESERVED