ਵੰਨਡੇ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਚਿਨ ਤੇਂਦੁਲਕਰ ਤੋਂ ਬਾਅਦ ਕੋਹਲੀ ਦੂਜੇ ਨੰਬਰ ‘ਤੇ

Aug 13 2019 04:03 PM
ਵੰਨਡੇ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਚਿਨ ਤੇਂਦੁਲਕਰ ਤੋਂ ਬਾਅਦ ਕੋਹਲੀ ਦੂਜੇ ਨੰਬਰ ‘ਤੇ

ਨਵੀਂ ਦਿੱਲੀ:

ਵੈਸਟਇੰਡੀਜ਼ ਖਿਲਾਫ ਦੂਜੇ ਵੰਨਡੇ ‘ਚ ਭਾਰਤੀ ਟੀਮ ਨੇ 59 ਦੌੜਾਂ ਨਾਲ ਜਿੱਤ ਦਰਜ ਕੀਤੀ। ਮੈਚ ‘ਚ 120 ਦੌੜਾਂ ਦੀ ਪਾਰੀ ਖੇਡਣ ਵਾਲਾ ਵਿਰਾਟ ਕੋਹਲੀ ਇਸ ਜਿੱਤ ਦਾ ਹੀਰੋ ਬਣਿਆ। ਆਪਣੇ 42ਵੇਂ ਸੈਂਕੜੇ ਦੇ ਨਾਲ ਵਿਰਾਟ ਕੋਹਲੀ ਵੰਨਡੇ ਕ੍ਰਿਕੇਟ ‘ਚ ਭਾਰਤ ਦਾ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਕੋਹਲੀ ਨੇ ਇਹ ਮੁਕਾਮ ਸੌਰਵ ਗਾਂਗੁਲੀ ਨੂੰ ਪਿੱਛੇ ਛੱਡਦੇ ਹੋਏ ਹਾਸਲ ਕੀਤਾ।
ਆਪਣੀ ਪਾਰੀ ਦੌਰਾਨ ਕੋਹਲੀ ਨੇ ਗਾਂਗੁਲੀ ਦੀ ਦੌੜਾਂ ਦੀ ਗਿਣਤੀ ਨੂੰ ਪਿੱਛੇ ਛੱਡ ਦਿੱਤਾ। ਭਾਰਤ ਵੱਲੋਂ ਵੰਨਡੇ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਚਿਨ ਤੇਂਦੁਲਕਰ ਤੋਂ ਬਾਅਦ ਕੋਹਲੀ ਦੂਜੇ ਨੰਬਰ ‘ਤੇ ਹੈ। ਕੋਹਲੀ ਦੇ ਨਾਂ ਹੁਣ 238 ਮੈਚਾਂ ‘ਚ 11,406 ਦੌੜਾਂ ਦਰਜ ਹਨ ਤੇ ਉਹ ਓਵਰਆਲ ਲਿਸਟ ‘ਚ ਅੱਠਵੇਂ ਨੰਬਰ ‘ਤੇ ਹੈ।
ਇਸ ਦੇ ਨਾਲ ਹੀ ਕੋਹਲੀ ਨੇ ਆਪਣੇ ਸਾਥੀ ਰੋਹਿਤ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ ਹੈ ਜਿਸ ਨੇ ਆਸਟ੍ਰੇਲੀਆ ਖਿਲਾਫ 37 ਪਾਰੀਆਂ ‘ਚ ਇਹ ਮੁਕਾਮ ਹਾਸਲ ਕੀਤਾ ਸੀ। ਕੋਹਲੀ ਨੇ 112 ਗੇਂਦਾਂ ‘ਤੇ ਆਪਣਾ 42ਵਾਂ ਸੈਂਕੜਾ ਪੂਰਾ ਕੀਤਾ। ਵੈਸਟਇੰਡੀਜ਼ ਖਿਲਾਫ ਇਹ ਉਸ ਦਾ ਅੱਠਵਾਂ ਤੇ ਕੈਪਟਨ ਦੇ ਤੌਰ ‘ਤੇ ਛੇਵਾਂ ਸੈਂਕੜਾ ਹੈ ਜੋ ਰਿਕਾਰਡ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED