ਉਨ੍ਹਾਂ ਨੂੰ ਹਮੇਸ਼ਾ ਤੋਂ ਹੀ ਸੱਚੇ ਪਿਆਰ ਦੀ ਭਾਲ ਰਹੀ

Oct 09 2019 01:16 PM
ਉਨ੍ਹਾਂ ਨੂੰ ਹਮੇਸ਼ਾ ਤੋਂ ਹੀ ਸੱਚੇ ਪਿਆਰ ਦੀ ਭਾਲ ਰਹੀ

ਮੁੰਬਈ:

ਬਾਲੀਵੁੱਡ ਐਕਟਰਸ ਸ਼ਰੂਤੀ ਹਾਸਨ ਨੇ ਹਾਲ ਹੀ ‘ਚ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਮੀਡੀਆ ਸਾਹਮਣੇ ਖੁੱਲ੍ਹਕੇ ਗੱਲ ਕੀਤੀ। ਸ਼ਰੂਤੀ ਨੇ ਸਾਫ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਤੋਂ ਹੀ ਸੱਚੇ ਪਿਆਰ ਦੀ ਭਾਲ ਰਹੀ ਹੈ। ਵੂਟ ਦੇ ‘ਫੀਟ ਅਪ ਵਿਦ ਦ ਸਟਾਰਸ ਤੇਲਗੂ’ ਦੇ ਸੈੱਟ ‘ਤੇ ਸ਼ਰੂਤੀ ਨੇ ਆਪਣੇ ਨਿੱਜੀ ਸਬੰਧਾਂ ਬਾਰੇ ਖੁਲਾਸਾ ਕੀਤਾ।
ਇਸ ਸ਼ੋਅ ਦੀ ਹੋਸਟ ਲਕਸ਼ਮੀ ਨੇ ਸ਼ਰੂਤੀ ਤੋਂ ਸਵਾਲ ਕੀਤਾ, “ਤੁਹਾਡੇ ਕੁਝ ਰਿਲੇਸ਼ਨ ਰਹਿ ਚੁੱਕੇ ਹਨ।” ਇਸ ‘ਤੇ ਸ਼ਰੂਤੀ ਨੇ ਕਿਹਾ, “ਸਿਰਫ ਇੱਕ”।
ਇਸ ਤੋਂ ਬਾਅਦ ਲਕਸ਼ਮੀ ਨੇ ਕਿਹਾ, “ਸਾਡੇ ਸਭ ਦੇ ਰਿਲੇਸ਼ਨਸ਼ਿਪ ਹੁੰਦੇ ਹਨ ਤੇ ਦਿਲ ਵੀ ਟੁੱਟਦਾ ਹੈ, ਪਰ ਕਰੀਅਰ ਦੀ ਸ਼ੁਰੂਆਤ ‘ਚ ਪਿਆਰ ਤੇ ਰਿਲੇਸ਼ਨ ਬਾਰੇ ਤੁਹਾਡਾ ਕੀ ਵਿਚਾਰ ਸੀ”?
ਸ਼ਰੂਤੀ ਨੇ ਜਵਾਬ ਦਿੱਤਾ, “ਮੈਂ ਕੂਲ ਟਾਈਪ ਸੀ। ਮੈਂ ਬੇਹੱਦ ਮਾਸੂਮ ਸੀ ਤੇ ਹਰ ਕੋਈ ਮੇਰੇ ‘ਤੇ ਆਪਣਾ ਹੁਕਮ ਚਲਾਉਂਦਾ ਸੀ। ਮੈਂ ਬਹੁਤ ਇਮੋਸ਼ਨਲ ਹਾਂ ਤੇ ਇਸ ਕਰਕੇ ਉਹ ਹਾਵੀ ਹੋ ਪਾਉਂਦੇ ਸੀ। ਮੈਂ ਕਹਾਂਗੀ ਕਿ ਇਹ ਮੇਰੇ ਲਈ ਬਹੁਤ ਚੰਗਾ ਤਜ਼ਰਬਾ ਸੀ।”
ਸ਼ਰੂਤੀ ਨੇ ਅੱਗੇ ਕਿਹਾ, “ਮੈਂ ਕਾਫੀ ਕੁਝ ਸਿੱਖਿਆ ਤੇ ਇਹ ਸਿੱਖਣ ਦਾ ਚੰਗਾ ਤਜ਼ਰਬਾ ਸੀ ਪਰ ਮੈਨੂੰ ਹਮੇਸ਼ਾ ਤੋਂ ਇੱਕ ਚੰਗੇ ਪਿਆਰ ਦੀ ਭਾਲ ਰਹੀ ਹੈ ਤੇ ਮੈਂ ਇਹ ਐਲਾਨ ਕਰਦੇ ਹੋਏ ਖੁਸ਼ ਹਾਂ ਕਿ ਇਹ ਉਹ ਚੀਜ਼ ਹੈ ਜਿਸ ਦਾ ਮੈਨੂੰ ਇੰਤਜ਼ਾਰ ਰਿਹਾ ਹੈ।”
ਇਸ ਦੇ ਨਾਲ ਹੀ ਸ਼ਰੂਤੀ ਨੇ ਕਿਹਾ ਕਿ ਉਸ ਦੇ ਪ੍ਰੇਮੀ ‘ਚ ਇਮਾਨਦਾਰੀ, ਸੈਂਸ ਆਫ਼ ਹਿਊਮਰ, ਸਾਫ-ਸਫਾਈ ਜਿਹੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਹਨ। ਸ਼ਰੂਤੀ ਨੇ ਆਪਣੇ ਬ੍ਰੇਕ-ਅੱਪ ਬਾਰੇ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕਰ ਜਾਣਕਾਰੀ ਦਿੱਤੀ ਸੀ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED