ਇੰਗਲਿਸ ਸਪੋਕਨ ਦੀਆਂ ਕਲਾਸਾਂ ਆਦਿ ਦੀ ਕੋਚਿੰਗ ਦਿੱਤੀ ਜਾਂਦੀ

Oct 19 2019 01:44 PM
ਇੰਗਲਿਸ ਸਪੋਕਨ ਦੀਆਂ ਕਲਾਸਾਂ ਆਦਿ ਦੀ ਕੋਚਿੰਗ ਦਿੱਤੀ ਜਾਂਦੀ

-ਡੀ.ਬੀ.ਈ.ਈ ਵਿਖੇ ਸਫਲਤਾਪੂਰਵਕ ਚਲ ਰਹੀਆਂ ਸੋਫਟ ਸਕਿੱਲ ਕਲਾਸਾਂ
ਪਠਾਨਕੋਟ

ਉਪਰੋਕਤ ਵਿਸ਼ੇ ਦੇ ਸਬੰਧ ਵਿਚ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿਖੇ ਪ੍ਰਾਰਥੀਆਂ ਸਰਕਾਰੀ/ਗੈਰ ਸਰਕਾਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਸ. ਗੁਰਮੇਲ ਸਿੰਘ  ਜਿਲ•ਾ ਰੋਜਗਾਰ ਅਫਸ਼ਰ ਪਠਾਨਕੋਟ ਨੇ ਦਿੱਤੀ।
ਉਨ•ਾਂ ਦੱਸਿਆ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਨਾਲ-ਨਾਲ ਉਹਨਾਂ ਦੀ ਵਿਅਕਤੀਗਤ ਪ੍ਰਤੀਭਾ ਨੂੰ ਕਿਵੇਂ ਨਿਖਾਰਿਆ ਜਾਵੇ,ਇੰਗਲਿਸ ਸਪੋਕਨ ਦੀਆਂ ਕਲਾਸਾਂ ਆਦਿ ਦੀ ਕੋਚਿੰਗ ਦਿੱਤੀ ਜਾਂਦੀ ਹੈ। ਇਹ  ਸੋਫਟ ਸਕਿੱਲ ਕਲਾਸਾਂ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿਖੇ ਬੜੇ ਹੀ ਸੁਚਜੇ ਢੰਗ ਨਾਲ ਚਲ ਰਹੀਆਂ ਹਨ। ਚਾਹਵਾਨ ਪ੍ਰਾਰਥੀ ਜੋ ਵੀ ਸੋਫਟ ਕਲਾਸਾਂ ਰਾਹੀਂ ਕੋਚਿੰਗ ਲੈਣਾ ਚਾਹੁੰਦਾ ਹਨ, ਉਹ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਜਿਲ•ਾ ਪ੍ਰੰਬਧਕੀ ਕੰਪਲੈਕਸ ਮਲਿਕਪੁਰ, ਪਠਾਨਕੋਟ ਕਮਰਾ ਨੰ: 352, ਮੋ: ਨੰ 98728-96147, 8284847243 ਸਪੰਰਕ ਕਰਨ।

© 2016 News Track Live - ALL RIGHTS RESERVED