ਭਾਰਤੀ ਸਰਹੱਦ ਕੋਲ ਪਾਕਿਸਤਾਨੀ ਡ੍ਰੋਨ ਦਿਖਾਈ ਦਿੱਤਾ

ਭਾਰਤੀ ਸਰਹੱਦ ਕੋਲ ਪਾਕਿਸਤਾਨੀ ਡ੍ਰੋਨ ਦਿਖਾਈ ਦਿੱਤਾ

ਚੰਡੀਗੜ੍ਹ:

ਪੰਜਾਬ ਦੇ ਖੇਮਕਰਨ ਸੈਕਟਰ ‘ਚ ਭਾਰਤੀ ਸਰਹੱਦ ਕੋਲ ਸੋਮਵਾਰ ਸਵੇਰੇ ਪਾਕਿਸਤਾਨੀ ਡ੍ਰੋਨ ਦਿਖਾਈ ਦਿੱਤਾ। ਭਾਰਤੀ ਹਵਾਈ ਸੈਨਾ ਨੇ ਇਸ ਨੂੰ ਖਦੇੜਨ ਲਈ ਦੋ ਸੁਖੋਈ ਜਹਾਜ਼ਾਂ ਨੂੰ ਅੱਗੇ ਕੀਤਾ। ਹਵਾਈ ਫੌਜ ਦੇ ਅਫ਼ਸਰਾਂ ਮੁਤਾਬਕ, ਘਟਨਾ ਦੇ ਤੁਰੰਤ ਬਾਅਦ ਹੀ ਦੋ ਪਾਕਿਸਤਾਨੀ ਐਫ-16 ਜਹਾਜ਼ਾਂ ਨੂੰ ਵੀ ਸੀਮਾ ਨੇੜੇ ਦੇਖਿਅ ਗਿਆ। ਭਾਰਤੀ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਤੋਂ ਬਾਅਦ ਦੋਵੇਂ ਜਹਾਜ਼ ਤੇ ਡ੍ਰੋਨ ਤੁਰੰਤ ਵਾਪਸ ਚਲੇ ਗਏ।
ਇਸ ਤੋਂ ਪਹਿਲਾਂ 13 ਮਾਰਚ ਨੂੰ ਵੀ ਭਾਰਤੀ ਹਵਾਈ ਸੈਨਾ ਦੇ ਰਡਾਰ ਨੇ ਪੁਣਛ ਸੈਕਟਰ ‘ਚ ਦੋ ਪਾਕਿਸਤਾਨੀ ਏਅਰਫੋਰਸ ਜੈੱਟਸ ਨੂੰ ਡਿਟੈਕਟ ਕੀਤਾ ਸੀ, ਜੋ ਸਰਹੱਦ ਤੋਂ 10 ਕਿਲੋਮੀਟਰ ਕਰੀਬ ਤੋਂ ਲੰਘ ਰਹੇ ਸੀ।
ਭਾਰਤ ਨੇ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਲੇ ‘ਤੇ ਹਮਲੇ ਤੋਂ ਬਾਅਦ 26 ਫਰਵਰੀ ਨੂੰ ਪਾਕਿਸਤਾਨ ‘ਚ ਮੌਜੂਦ ਅੱਤਵਾਦੀ ਕੈਂਪਾਂ ‘ਤੇ ਏਅਰਸਟ੍ਰਾਈਕ ਕੀਤੀ ਸੀ। ਇਸ ਤੋਂ ਬਾਅਦ ਫੇਰ ਪਾਕਿਸਤਾਨ ਦੀ ਹਵਾਈ ਸੈਨਾ ਨੇ 27 ਫਰਵਰੀ ਨੂੰ ਭਾਰਤੀ ਸੀਮਾ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤੀ ਜਵਾਨਾਂ ਨੇ ਨਾਕਾਮਯਾਬ ਕਰ ਦਿੱਤਾ।

© 2016 News Track Live - ALL RIGHTS RESERVED