ਦੋ ਵੱਡੇ ਅਕਾਰ ਦੇ ਧੂਮਕੇਤੂ ਧਰਤੀ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ

Sep 14 2019 05:25 PM
ਦੋ ਵੱਡੇ ਅਕਾਰ ਦੇ ਧੂਮਕੇਤੂ ਧਰਤੀ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ

ਨਵੀਂ ਦਿੱਲੀ:

ਜਾਣਕਾਰੀ ਮਿਲੀ ਹੈ ਕੇ ਦੋ ਵੱਡੇ ਅਕਾਰ ਦੇ ਧੂਮਕੇਤੂ ਧਰਤੀ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਹਾਲਾਂਕਿ ਉਹ ਧਰਤੀ ਨਾਲ ਟਕਰਾਉਣਗੇ ਨਹੀਂ ਬਲਕਿ ਕੋਲੋਂ ਦੀ ਗੁਜ਼ਰ ਜਾਣਗੇ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੱਸਿਆ ਹੈ ਕਿ ਇਨ੍ਹਾਂ ਧੂਮਕੇਤੂਆਂ ਦਾ ਆਕਾਰ ਦੁਬਈ ਦੇ ਬੁਰਜ ਖਲੀਫਾ ਜਿੰਨਾ ਵੱਡਾ ਹੈ।
ਦੱਸ ਦੇਈਏ ਬੁਰਜ ਖਲੀਫਾ ਵਿਸ਼ਵ ਦੀ ਸਭ ਤੋਂ ਉੱਚੀ ਇਮਾਰਤ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਧੂਮਕੇਤੂ ਦਾ ਆਕਾਰ ਕੀ ਹੋਵੇਗਾ। ਹਾਲਾਂਕਿ, ਇਹ ਪਹਿਲਾ ਮੌਕਾ ਹੈ ਜਦੋਂ ਇੱਕ ਕੌਮੈਟ ਧਰਤੀ ਦੇ ਇੰਨੇ ਨੇੜੇ ਤੋਂ ਲੰਘ ਰਿਹਾ ਹੈ।
ਨਾਸਾ ਨੂੰ 2000 ਵਿੱਚ ਇੱਕ ਧੂਮਕੇਤੂ ਦਾ ਪਤਾ ਲੱਗਿਆ ਸੀ ਜਦਕਿ ਦੂਜੇ ਧੂਮਕੇਤੂ ਦਾ ਪਤਾ 2010 ਵਿੱਚ ਲੱਗਿਆ ਸੀ। ਨਾਸਾ ਨੇ ਅਜਿਹੇ ਕਿਸੇ ਵੀ ਡਰ ਨੂੰ ਖਾਰਜ ਕਰ ਦਿੱਤਾ ਹੈ ਕਿ ਇਹ ਧੂਮਕੇਤੂ ਸਾਡੇ ਗ੍ਰਹਿ ਲਈ ਖਤਰਾ ਪੈਦਾ ਕਰ ਸਕਦੇ ਹਨ। ਇਹ ਧਰਤੀ ਤੋਂ ਲਗਪਗ 3.5 ਮਿਲੀਅਨ ਮੀਲ ਦੀ ਦੂਰੀ ਤੋਂ ਲੰਘ ਜਾਣਗੇ। ਨਾਸਾ ਮੁਤਾਬਕ ਜਦੋਂ ਤੋਂ ਸੌਰ ਮੰਡਲ ਦਾ ਨਿਰਮਾਣ ਹੋਇਆ ਹੈ, ਉਦੋਂ ਤੋਂ ਇਹ ਧੂਮਕੇਤੂ ਇਸੇ ਤਰ੍ਹਾਂ ਹੀ ਹਨ।
ਇਸੇ ਦੌਰਾਨ ਇੱਕ ਹੋਰ ਧੂਮਕੇਤੂ ਸੂਰਜ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕੌਮੇਟ ਦੀ ਖੋਜ ਹਾਲ ਹੀ ਵਿੱਚ ਕੀਤੀ ਗਈ ਹੈ। ਹਾਲਾਂਕਿ, ਇਹ ਧਰਤੀ ਤੋਂ ਬਹੁਤ ਦੂਰ ਤੋਂ ਲੰਘੇਗਾ। ਇਹ ਮੰਨਿਆ ਜਾ ਰਿਹਾ ਹੈ ਕਿ ਸੂਰਜ ਨਾਲ ਟਕਰਾਉਣ ਤੋਂ ਬਾਅਦ ਇਹ ਇੱਕ ਵਾਰ ਫਿਰ ਪੁਲਾੜ ਵਿੱਚ ਚਲਾ ਜਾਵੇਗਾ।

 

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED