ਤਾਪਮਾਨ 48.9 ਡਿਗਰੀ ਸੈਲਸੀਅਸ ਰਿਕਾਰਡ

ਤਾਪਮਾਨ 48.9 ਡਿਗਰੀ ਸੈਲਸੀਅਸ ਰਿਕਾਰਡ

ਲਖਨਾਊ:

ਉੱਤਰ ਪ੍ਰਦੇਸ਼ 'ਚ ਸੰਗਮ ਦੇ ਸ਼ਹਿਰ ਪ੍ਰਯਾਗਰਾਜ ਵਿੱਚ ਇਨ੍ਹੀਂ ਦਿਨੀਂ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਇੱਥੇ ਤਾਪਮਾਨ ਹਾਫ਼ ਸੈਂਚੂਰੀ ਕਰਨ ਵਾਲਾ ਹੈ। ਬੀਤੇ 24 ਘੰਟਿਆਂ ‘ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 48.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਨੇ ਪਿਛਲੇ 40 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ 1979 ‘ਚ 48.8 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ।
ਸੂਰਜ ਦੀ ਤਪਸ ਤੇ ਲੂ ਦੇ ਚੱਲਦਿਆਂ ਪ੍ਰਯਾਗਰਾਜ ਵਾਸੀਆਂ ਦਾ ਜਿਉਣਾ ਬੇਹਾਲ ਹੋ ਗਿਆ ਹੈ। ਇੱਥੇ ਦਿਨ ਦੇ ਚੜ੍ਹਦੇ ਹੀ ਸੜਕਾਂ ‘ਤੇ ਸੰਨਾਟਾ ਛਾ ਜਾਂਦਾ ਹੈ ਤੇ ਲੋਕ ਜ਼ਰੂਰੀ ਕੰਮ ਹੋਣ ‘ਤੇ ਹੀ ਗਰ ਤੋਂ ਨਿਕਲਦੇ ਹਨ।
ਇਸ ਭਿਆਨਕ ਗਰਮੀ ਦਾ ਅਸਰ ਕਾਰੋਬਾਰ ‘ਤੇ ਵੀ ਪੈ ਰਿਹਾ ਹੈ। ਇੱਥੇ ਤਾਪਮਾਨ ਆਮ ਤੋਂ ਕਰੀਬ ਸੱਤ ਡਿਗਰੀ ਘੱਟ ਹੈ। ਸੂਬੇ ‘ਚ ਮਾਨਸੂਨ ਵੀ 25 ਜੂਨ ਤੋਂ ਬਾਅਦ ਦਸਤਕ ਦੇਵੇਗਾ। ਇਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਗਰਮੀ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ।

© 2016 News Track Live - ALL RIGHTS RESERVED