ਐੱਨਆਰਐੱਮਯੂ ਸ਼ਾਖਾ ਪਠਾਨਕੋਟ ਪ੍ਰਰੀਸ਼ਦ ਦੀ ਮੀਟਿੰਗ

Oct 09 2019 06:06 PM
ਐੱਨਆਰਐੱਮਯੂ ਸ਼ਾਖਾ ਪਠਾਨਕੋਟ ਪ੍ਰਰੀਸ਼ਦ ਦੀ ਮੀਟਿੰਗ

ਪਠਾਨਕੋਟ :

ਐੱਨਆਰਐੱਮਯੂ ਸ਼ਾਖਾ ਪਠਾਨਕੋਟ ਪ੍ਰਰੀਸ਼ਦ ਦੀ ਮੀਟਿੰਗ 'ਚ ਯੂਆਰਐੱਮਯੂ ਦੇ ਪੰਜ ਅਹੁਦੇਦਾਰ, ਦੋ ਡੀਈਸੀ ਮੈਂਬਰ ਤੇ ਲਗਭਗ ਅੱਧੀ ਬ੍ਾਂਚ ਅੱਜ ਐੱਨਆਰਐੱਮਯੂ ਵਿਚ ਸ਼ਾਮਲ ਹੋ ਗਈ। ਐੱਨਆਰਐੱਮਯੂ ਦਾ ਸਾਥ ਛੱਡਣ ਵਾਲੇ ਸਾਥੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐੱਨਆਰਐੱਮਯੂ ਦੇ ਸਾਬਕਾ ਮੰਡਲ ਸਕੱਤਰ ਦਲਜੀਤ ਸਿੰਘ ਦੀ ਪੱਖਪਾਤ ਵਾਲੀ ਨੀਤੀਆਂ ਤੋਂ ਤੰਗ ਆ ਕੇ ਉਨ੍ਹਾਂ ਨੇ ਯੂਆਰਐੱਮਯੂ ਦੀ ਮੈਂਬਰਸ਼ਿਪ ਲਈ ਸੀ ਪਰ ਹੁਣ ਦਲਜੀਤ ਸਿੰਘ ਵੱਲੋਂ ਯੂਆਰਐੱਮਯੂ ਦੀ ਮੈਂਬਰਸ਼ਿਪ ਲੈਣ ਨਾਲ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਯੂਆਰਐੱਮਯੂ ਦਾ ਭਵਿੱਖ ਪੂਰੀ ਤਰ੍ਹਾਂ ਹਨੇਰੇ ਵਿਚ ਹੈ ਜਿਸ ਦੇ ਚਲਦਿਆਂ ਉਹ ਸਾਥਂਆਂ ਸਮੇਤ ਐੱਨਆਰਐੱਮਯੂ ਵਿਚ ਸ਼ਾਮਲ ਹੋਏ ਹਨ। ਫਿਰੋਜ਼ਪੁਰ ਮੰਡਲ ਦੇ ਮੰਡਲ ਸਕੱਤਰ ਕਾ. ਸ਼ਿਵ ਦੱਤ ਨੇ ਸਾਰੇ ਸਾਥੀਆਂ ਨੂੰ ਹਾਰ ਪਾ ਕੇ ਉਨ੍ਹਾਂ ਨੂੰ ਐੱਨਆਰਐੱਮਯੂ ਵਿਚ ਸ਼ਾਮਲ ਕੀਤਾ। ਫਿਰੋਜਪੁਰ ਮੰਡਲ ਦ ਸਕੱਤਰ ਕਾ. ਸ਼ਿਵ ਦੱਤ ਨੇ ਦੱਸਿਆ ਕਿ ਜਿਹੜੇ ਸਾਥੀ ਐੱਨਆਰਐੱਮਯੂ ਦੀ ਮੈਂਬਰਸ਼ਿਪ ਲੈਣਾ ਚਾਹੁੰਦੇ ਹਨ, ਉਨ੍ਹਾਂ ਲਈ ਐੱਨਆਰਐੱਮਯੂ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ। ਐੱਨਆਰਐੱਮਯੂ ਦੇ ਸਾਰੇ ਅਹੁਦੇਦਾਰ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਅਤੇ ਰੇਲ ਕਰਮਚਾਰੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਅਤੇ ਆਰਦਰਨ ਜੋਨ ਵਿਚ ਫਿਰੋਜਪੁਰ ਮੰਡਲ ਦਾ ਆਪਣਾ ਇਕ ਇਤਿਹਾਸ ਹੈ ਅਤੇ ਫਿਰੋਜਪੁਰ ਮੰਡਲ ਦਾ ਹਰ ਇਕ ਮੈਂਬਰ ਉਨ੍ਹਾਂ ਦੀ ਸੁਰੱਖਿਆ ਦੇ ਲਈ ਹਮੇਸ਼ਾ ਜਾਗਰੂਕ ਹ ੈ। ਉਨ੍ਹਾਂ ਫਿਰੋਜਪੁਰ ਮੰਡਲ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਐੱਨਆਰਐੱਮਯੂ ਤੇ ਵਿਸ਼ਵਾਸ ਬਣਾਈ ਰੱਖਿਆ। ਇਸ ਮੌਕੇ ਸ਼ਾਖਾ ਸਕੱਤਰ ਕਾ. ਕੁਲਵੰਤ ਸਿੰਘ ਦੇ ਸੇਵਾ ਮੁਕਤ ਹੋਣ ਤੇ ਉਨ੍ਹਾਂ ਨੂੰ ਵਿਧਾਈ ਪਾਰਟੀ ਕੀਤੀ ਗਈ ਅਤੇ ਯੂਨੀਅਨ ਦੇ ਨਾਲ ਰਹਿਣ ਲਈ ਅਪੀਲ ਕੀਤੀ ਗਈ। ਇਸ ਮੌਕੇ ਸਹਾਇਕ ਮੰਡਲ ਸਕੱਤਰ ਕਾ. ਅਸ਼ਵਨੀ ਕੁਮਾਰ, ਪ੍ਰਰੇਮ ਰੰਜਨ, ਮੰਡਲ ਉਪ ਪ੍ਰਧਾਨ ਬੀਐੱਲ ਯਾਦਵ, ਦੀਪਕ ਗੁਪਤਾ, ਸਾਬਕਾ ਸੀਨੀਅਰ ਸ਼ਾਖਾ ਉਪ ਪ੍ਰਧਾਨ ਪਵਿੱਤਰ ਸਿੰਘ, ਕੁਲਵੰਤ ਸਿੰਘ, ਸਾਬਕਾ ਖ਼ਜਾਨਚੀ ਤਿ੍ਭਵਨ ਸਿੰਘ, ਸਾਬਕਾ ਸਕੱਤਰ ਨਰਿੰਦਰ ਸਿੰਘ, ਅਨਿਲ ਕਲੇਰ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED