ਧੋਖਾਧੜੀ ਦੇ ਮਾਮਲੇ ‘ਚ 47 ਮਹੀਨਿਆਂ ਦੀ ਕੈਦ

Mar 08 2019 03:16 PM
ਧੋਖਾਧੜੀ ਦੇ ਮਾਮਲੇ ‘ਚ 47 ਮਹੀਨਿਆਂ ਦੀ ਕੈਦ

ਅਮਰੀਕਾ:

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਚੋਣ ਪ੍ਰਚਾਰ ਕਰਨ ਵਾਲੇ ਮੁੱਖੀ ਪਾਲ ਮੈਨਫੋਰਟ ਨੂੰ ਵੀਰਵਾਰ ਟੈਕਸ ਅਪਰਾਧਾਂ ਤੇ ਬੈਂਕ ਨਾਲ ਧੋਖਾਧੜੀ ਦੇ ਮਾਮਲੇ ‘ਚ 47 ਮਹੀਨਿਆਂ ਦੀ ਕੈਦ ਹੋਈ ਹੈ।
ਇਹ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰੂਸ ਦੀ ਦਖਲਅੰਦਾਜ਼ੀ ਮਾਮਲੇ ‘ਚ ਸਪੈਸ਼ਲ ਵਕੀਲ ਰਾਬਰਟ ਮੁਲਰ ਦੀ ਜਾਂਚ ‘ਚ ਰਾਸ਼ਟਰਪਤੀ ਦੇ ਸਾਥੀ ਨੂੰ ਦਿੱਤੀ ਗਈ ਸਭ ਤੋਂ ਸਖ਼ਤ ਸਜ਼ਾ ਹੈ। ਲੋਕਾਂ ਨੂੰ ਉਮੀਦ ਦੀ ਕਿ 69 ਸਾਲਾ ਰਾਜਨੀਤਕ ਸਲਾਹਕਾਰ ਨੂੰ ਕਾਫ਼ੀ ਜ਼ਿਆਦਾ ਸਜ਼ਾ ਦਿੱਤੀ ਜਾਵੇਗੀ।
ਮੈਨਫੋਰਟ ‘ਤੇ ਅਗਲੇ ਹਫਤੇ ਇੱਕ ਮਾਮਲੇ ‘ਚ ਸੁਣਵਾਈ ਕੀਤੀ ਜਾਵੇਗੀ ਜਿਸ ‘ਚ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ 10 ਸਾਲ ਦੀ ਸਜ਼ਾ ਹੋ ਸਕਦੀ ਹੈ।

© 2016 News Track Live - ALL RIGHTS RESERVED