10 ਕਰੋੜ 74 ਲੱਖ ਤੋਂ ਵੀ ਵੱਧ ਦੀ ਰਕਮ ਦੀ ਕਥਿਤ ਹੇਰਾਫੇਰੀ

10 ਕਰੋੜ 74 ਲੱਖ ਤੋਂ ਵੀ ਵੱਧ ਦੀ ਰਕਮ ਦੀ ਕਥਿਤ ਹੇਰਾਫੇਰੀ

ਮਥੁਰਾ:

ਬ੍ਰਿਜ ਦੇ ਮੁੱਖ ਮੰਦਰਾਂ ਵਿੱਚ ਸ਼ਾਮਲ ਗੋਵਰਧਨ ਦੇ ਦਾਨਘਾਟੀ ਮੰਦਰ ਦੇ ਚੜ੍ਹਾਵੇ ਦੀ ਕਰੀਬ 10 ਕਰੋੜ 74 ਲੱਖ ਤੋਂ ਵੀ ਵੱਧ ਦੀ ਰਕਮ ਦੀ ਕਥਿਤ ਹੇਰਾਫੇਰੀ ਕਰਨ ਵਾਲੇ ਸਹਾਇਕ ਪ੍ਰਬੰਧਕ ਡਾਲਚੰਦ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿਛਲੇ ਹਫ਼ਤੇ ਅਦਾਲਤ ਦਾ ਹੁਕਮ ਮਿਲਣ ਬਾਅਦ ਤੋਂ ਹੀ ਪੁਲਿਸ ਉਸ ਦੀ ਤਲਾਸ਼ ਕਰ ਰਹੀ ਸੀ। ਗੋਵਰਧਨ ਦੇ ਥਾਣਾ ਮੁਖੀ ਰਾਜੇਸ਼ ਕੁਮਾਰ ਪਾਂਡੇ ਨੇ ਸੂਹ ਦੇ ਆਧਾਰ 'ਤੇ ਉਸ ਨੂੰ ਸੌਂਖ ਰੋਡ ਸਥਿਤ ਰਿਹਾਇਸ਼ ਤੋਂ ਕਾਬੂ ਕੀਤਾ।
ਦੱਸ ਦੇਈਏ ਗੋਵਰਧਨ ਵਿੱਚ ਦਾਨਘਾਟੀ ਸਥਿਤ ਗਿਰੀਰਾਜ ਭਗਵਾਨ ਦੇ ਮੰਦਰ ਦੇ ਇੱਕ ਭਗਤ ਤੇ ਗਿਰੀਰਾਜ ਸੇਵਕ ਕਮੇਟੀ ਦੇ ਮੰਤਰੀ ਰਮਾਕਾਂਤ ਕੌਸ਼ਿਕ ਨੇ ਮੰਦਰ ਦੇ ਖ਼ਿਲਾਫ਼ ਠਾਕੁਰ ਜੀ ਦੇ ਚੜ੍ਹਾਵੇ ਵਿੱਚੋਂ ਰਕਮ ਦੀ ਗੜਬੜੀ ਕੀਤੇ ਜਾਣ ਦਾ ਇਲਜ਼ਾਮ ਲਾਇਆ ਸੀ। ਇਸ ਇਲਜ਼ਾਮ ਦੇ ਚੱਲਦੇ ਸਿਵਲ ਜੱਜ ਛਾਇਆ ਛਰਮਾ ਨੇ ਕੇਸ ਦਰਜ ਕਰਕੇ ਪ੍ਰਬੰਧ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਸੀ।
ਇਸ ਘਟਨਾ ਤੋਂ ਬਾਅਦ ਠਾਕੁਰ ਗਿਰੀਰਾਜ ਮੁਕਟ ਮੁਖਾਰਬਿੰਦ, ਮਾਨਸੀ ਗੰਗਾ ਮੰਦਿਰ ਤੇ ਸ੍ਰੀ ਹਰਿਗੋਕੁਲ ਮੰਦਰ ਦੇ ਰਿਸੀਵਰ ਰਮਾਕਾਂਤ ਗੋਸਵਾਮੀ ਵਿਰੁੱਧ ਵੀ ਨਿਆਂਇਕ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਦਰ ਦੇ ਚੜ੍ਹਾਵੇ ਦੀ ਰਕਮ ਵਿੱਚ ਘਪਲੇਬਾਜ਼ੀ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ।

© 2016 News Track Live - ALL RIGHTS RESERVED