ਥਾਈਲੈਂਡ ਦੇ ਰਾਜਾ ਵਾਜੀਰਾਲੋਂਗਕੋਰਨ ਨੇ ਸੁਰੱਖਿਆ ਕਰਮੀ ਨਾਲ ਵਿਆਹ ਕੀਤਾ

May 02 2019 04:03 PM
ਥਾਈਲੈਂਡ ਦੇ ਰਾਜਾ ਵਾਜੀਰਾਲੋਂਗਕੋਰਨ ਨੇ ਸੁਰੱਖਿਆ ਕਰਮੀ ਨਾਲ ਵਿਆਹ ਕੀਤਾ

ਬੈਂਕਾਕ:

ਥਾਈਲੈਂਡ ਦੇ ਰਾਜਾ ਵਾਜੀਰਾਲੋਂਗਕੋਰਨ ਨੇ ਇਸ਼ਕ ‘ਚ ਹੈਰਾਨ ਕਰਨ ਵਾਲਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਇੱਕ ਮਹਿਲਾ ਸੁਰੱਖਿਆ ਕਰਮੀ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੇ ਇਸ ਕਦਮ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਜੀ ਹਾਂ, ਇਸ਼ਕ ‘ਚ ਡੁੱਬੇ ਰਾਜਾ ਵਾਜੀਰਾਲੋਂਗਕੋਨ ਨੇ ਆਪਣੀ ਨਿੱਜੀ ਸੁੱਰਖਿਆ ਗਾਰਡ ਦੀ ਡਿਪਟੀ ਕਮਾਂਡਰ ਨਾਲ ਵਿਆਹ ਕੀਤਾ ਹੈ।
ਇਸ ਬਾਰੇ ਬੁੱਧਵਾਰ ਨੂੰ ਰਾਜ ਘਰਾਣੇ ਵੱਲੋਂ ਆਫੀਸ਼ੀਅਲ ਐਲਾਨ ਕੀਤਾ ਗਿਆ ਹੈ। ਵਿਆਹ ਤੋਂ ਬਾਅਦ ਪਤਨੀ ਸੁਥਿਦਾ ਨੂੰ ਰਾਣੀ ਦਾ ਅਹੁਦਾ ਦਿੱਤਾ ਗਿਆ ਹੈ। ਰਾਜਾ ਵਾਜੀਰਾਲੋਂਗਕੋਰਨ ਨੂੰ ਲਿਟਲ ਕਿੰਗ ਰਾਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਦੋਵਾਂ ਨੇ ਵਿਆਹ ਬ੍ਰਾਹਮਣ ਤੇ ਬੋਧ ਧਰਮ ਦੀਆਂ ਰੀਤਾਂ ਮੁਤਾਬਕ ਕੀਤਾ ਹੈ। ਸਾਲ 2014 ‘ਚ ਸੁਥਿਦਾ ਨੂੰ ਬੌਡੀਗਾਰਡ ਯੁਨਿਟ ਦੀ ਡਿਪਟੀ ਕਮਾਂਡਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਹ ਪਹਿਲਾਂ ਏਅਰਵੇ ‘ਚ ਫਲਾਈਟ ਅਟੇਂਡੈਂਟ ਸੀ।
ਰਾਜਾ ਵਾਜੀਰਾਲੋਂਗਕੋਰਨ ਵੀ ਇਸ ਤੋਂ ਪਹਿਲਾਂ ਤਿੰਨ ਵਿਆਹ ਕਰ ਚੁੱਕੇ ਹਨ। ਜਾਣਕਾਰੀ ਮੁਤਾਬਕ ਉਹ ਆਪਣੀਆਂ ਸਾਰੀਆਂ ਪਤਨੀਆਂ ਨੂੰ ਤਲਾਕ ਦੇ ਚੁੱਕੇ ਹਨ। ਇਹ ਰਾਜਾ ਦਾ ਚੌਥਾ ਵਿਆਹ ਹੈ।

© 2016 News Track Live - ALL RIGHTS RESERVED