ਵਿਦੇਸ਼ ਜਾਣ ਵਾਲਿਆਂ ਲਈ ਖ਼ੁਸਖਬਰੀ

Jul 26 2019 02:12 PM
ਵਿਦੇਸ਼ ਜਾਣ ਵਾਲਿਆਂ ਲਈ ਖ਼ੁਸਖਬਰੀ

ਨਵੀਂ ਦਿੱਲੀ:

ਇਟਲੀ ਦੇ ਪਿੰਡ ਆਪਣੇ ਇੱਥੇ ਵੱਸਣ ਵਾਲਿਆਂ ਨੂੰ ਫਰੀ ‘ਚ ਘਰ ਤੇ 10000 ਯੂਰੋ ਯਾਨੀ ਕਰੀਬ 8.17 ਲੱਖ ਰੁਪਏ ਆਫਰ ਕਰ ਰਿਹਾ ਹੈ। ਉਨ੍ਹਾਂ ਦਾ ਇਹ ਆਫਰ ਨੌਜਵਾਨ ਪਰਿਵਾਰਾਂ ਲਈ ਹੈ। ਇੱਥੇ ਦਾ ਪ੍ਰਸਾਸ਼ਨ ਚਾਹੁੰਦਾ ਹੈ ਕਿ ਲੋਕ ਆਉਣ ਤੇ ਉਨ੍ਹਾਂ ਦੇ ਭਾਈਚਾਰੇ ਦਾ ਹਿੱਸਾ ਬਣਨ।
ਉੱਤਰੀ ਇਟਲੀ ਦੇ ਪੀਡਮਾਂਟ ਖੇਤਰ ‘ਚ ਲੋਕਾਨਾ ਜ਼ਿਲ੍ਹੇ ਦੇ ਕਈ ਪਿੰਡ ਸੁੰਨੇ ਪਏ ਹਨ। ਉੱਥੇ ਦੀ ਆਬਾਦੀ ਘੱਟ ਹੋ ਗਈ ਹੈ। ਜ਼ਿਆਦਾਤਰ ਵਸਨੀਕ ਬਜ਼ੁਰਗ ਹਨ। ਸ਼ੁਰੂਆਤ ‘ਚ ਇਹ ਯੋਜਨਾ ਸਿਰਫ ਇੱਥੋਂ ਦੇ ਹੀ ਲੋਕਾਂ ਲਈ ਸੀ ਪਰ ਹੁਣ ਉਨ੍ਹਾਂ ਨੇ ਇਹ ਯੋਜਨਾ ਦੁਨੀਆ ਭਰ ਦੇ ਲੋਕਾਂ ਲਈ ਸ਼ੁਰੂ ਕਰ ਦਿੱਤੀ ਹੈ। ਬੱਸ ਇੱਥੇ ਰਹਿਣ ਦੀ ਇੱਕ ਸ਼ਰਤ ਹੈ ਕਿ ਜੋ ਵੀ ਪਰਿਵਾਰ ਇੱਥੇ ਆਵੇ, ਉਸ ਦਾ ਇੱਕ ਬੱਚਾ ਜ਼ਰੂਰ ਹੋਵੇ।
ਪਿੰਡ ਨੂੰ 1185 'ਚ ਵਸਾਇਆ ਗਿਆ ਸੀ। ਇੱਥੇ ਦੇ ਘਰ ਲਕੜੀ ਤੇ ਪੱਥਰ ਦੇ ਬਣੇ ਹਨ। ਇੱਥੇ ਦੇ ਮੇਅਰ ਦਾ ਕਹਿਣਾ ਹੈ ਕਿ ਹਰ ਸਾਲ ਇੱਥੇ 40 ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਦਕਿ ਸਿਰਫ ਇੱਕ ਬੱਚਾ ਪੈਦਾ ਹੁੰਦਾ ਹੈ। ਨੌਜਵਾਨ ਲੋਕ ਨੌਕਰੀ ਤੇ ਹੋਰ ਜ਼ਿੰਦਗੀ ਦੇ ਮੌਕੇ ਹਾਸਲ ਕਰਨ ਲਈ ਪਿੰਡ ਛੱਡ ਕੇ ਜਾ ਚੁੱਕੇ ਹਨ। 1900 ਦੀ ਸ਼ੁਰੂਆਤ ‘ਚ ਇੱਥੋਂ ਦੀ ਆਬਾਦੀ 7000 ਸੀ ਜੋ ਹੁਣ ਸਿਰਫ ਕਰੀਬ ਡੇਢ ਹਜ਼ਾਰ ਰਹਿ ਗਈ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED