'ਟ੍ਰੇਨ-18' ਨੇ 180 ਕਿਲੋਮੀਟਰ ਦੀ ਰਫਤਾਰ ਨਾਲ ਪੱਟੜੀ ‘ਤੇ ਦੌੜ ਲਾਈ

'ਟ੍ਰੇਨ-18' ਨੇ 180 ਕਿਲੋਮੀਟਰ ਦੀ ਰਫਤਾਰ ਨਾਲ ਪੱਟੜੀ ‘ਤੇ ਦੌੜ ਲਾਈ

ਨਵੀਂ ਦਿੱਲੀ:

'ਟ੍ਰੇਨ 18' ਨੂੰ ਦੇਸ਼ ਦੀ ਸਭ ਤੋਂ ਤੇਜ਼ ਰਫਤਾਰ ਟ੍ਰੇਨਾਂ ਦੀ ਲਿਸਟ ‘ਚ ਸ਼ਾਮਲ ਕੀਤਾ ਗਿਆ ਹੈ। ਬੁੱਧਵਾਰ ਨੂੰ ਬਗੈਰ ਇੰਜਨ 'ਟ੍ਰੇਨ-18' ਨੇ 180 ਕਿਲੋਮੀਟਰ ਦੀ ਰਫਤਾਰ ਨਾਲ ਪੱਟੜੀ ‘ਤੇ ਦੌੜ ਲਾਈ। ਇਸ ਤੋਂ ਬਾਅਦ ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰਕੇ ਇਸ ਟ੍ਰੇਨ ਨੂੰ ਸਭ ਤੋਂ ਤੇਜ਼ ਦੌੜਣ ਵਾਲੀਆਂ ਟ੍ਰੇਨਾਂ ਦੀ ਲਿਸਟ ਸ਼ਾਮਲ ਕਰਨ ਦੀ ਜਾਣਕਾਰੀ ਨੂੰ ਸ਼ੇਅਰ ਕੀਤਾ।
'ਟ੍ਰੇਨ 18' ਪੂਰੀ ਤਰ੍ਹਾਂ ਦੇਸ਼ ‘ਚ ਹੀ ਬਣੀ ਟ੍ਰੇਨ ਹੈ ਜਿਸ ਨੂੰ 100 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਟ੍ਰੇਨ ਦਾ ਰੂਟ ਵਾਰਾਣਸੀ ਤੋਂ ਇਲਾਹਾਬਾਦ ਹੋਣ ਦੀ ਉਮੀਦ ਹੈ। ਇਸ ਟ੍ਰੇਨ ‘ਚ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਪਰ ਟ੍ਰੇਨ ਕਦੋਂ ਤੋਂ ਪਟਰੀ ‘ਤੇ ਆਫੀਸ਼ੀਅਲ ਤੌਰ ‘ਤੇ ਦੌੜੇਗੀ, ਇਸ ਦੀ ਤਾਰੀਖ ਦਾ ਅਜੇ ਐਲਾਨ ਨਹੀਂ ਹੋਇਆ। 100 ਕਰੋੜ ਰੁਪਏ ‘ਚ ਬਣੀ ਰੇਲ ‘ਚ ਵਾਈ-ਫਾਈ, ਜੀਪੀਐਸ, ਟੱਚ ਫਰੀ ਬਾਓ-ਵੈਕਿਊਮ ਟਾਈਲਟ, ਐਲਈਡੀ, ਮੋਬਾਈਲ ਚਾਰਜਿੰਗ ਪੁਆਇੰਟ ਜਿਹੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ।

© 2016 News Track Live - ALL RIGHTS RESERVED