ਪੋਲੈਂਡ ਨੂੰ 10-0 ਨਾਲ ਹਰਾ ਦਿੱਤਾ

Mar 30 2019 03:59 PM
ਪੋਲੈਂਡ ਨੂੰ 10-0 ਨਾਲ ਹਰਾ ਦਿੱਤਾ

ਇਪੋਹ (ਮਲੇਸ਼ੀਆ):

ਭਾਰਤੀ ਹਾਕੀ ਟੀਮ ਨੇ ਅਜਲਾਨ ਸ਼ਾਹ ਕੱਪ ਵਿੱਚ ਸ਼ੁੱਕਰਵਾਰ ਖੇਡੇ ਮੈਚ ਵਿੱਚ ਪੋਲੈਂਡ ਨੂੰ 10-0 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਫਾਈਨਲ ਵਿੱਚ ਥਾਂ ਕਾਇਮ ਕਰ ਲਈ ਹੈ। ਭਾਰਤ ਲਈ 8 ਖਿਡਾਰੀਆਂ ਨੇ ਗੋਲ ਕੀਤੇ। ਵਰੁਣ ਕੁਮਾਰ ਤੇ ਮਨਦੀਪ ਸਿੰਘ ਨੇ 2-2 ਗੋਲ ਕੀਤੇ ਜਦਕਿ ਵਿਵੇਕ ਪ੍ਰਸਾਦ, ਸੁਮਿਤ ਕੁਮਾਰ, ਅਮਿਤ ਰੋਹਿਦਾਸ, ਸੁਰੇਂਦਰ ਕੁਮਾਰ, ਸਿਮਰਨਜੀਤ ਸਿੰਘ ਤੇ ਨੀਲਕਾਂਤ ਸ਼ਰਮਾ ਨੇ 1-1 ਗੋਲ ਕੀਤਾ।
ਹੁਣ 30 ਮਾਰਚ ਨੂੰ ਖਿਤਾਬੀ ਮੁਕਾਬਲੇ ਵਿੱਚ ਭਾਰਤ ਦਾ ਟਾਕਰਾ ਦੱਖਣੀ ਕੋਰੀਆ ਨਾਲ ਹੋਏਗਾ। ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਹਾਲੇ ਤਕ ਇੱਕ ਵੀ ਮੈਚ ਨਹੀਂ ਹਾਰੀ। ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਜਾਪਾਨ ਨੂੰ 2-0 ਨਾਲ ਹਰਾਇਆ।
ਇਸ ਦੇ ਬਾਅਦ ਦੱਖਣ ਕੋਰੀਆ ਦੇ ਖਿਲਾਫ 1-1 ਨਾਲ ਡਰਾਅ ਮੈਚ ਖੇਡਿਆ। ਭਾਰਤੀ ਟੀਮ ਨੇ ਆਪਣੇ ਤੀਸਰੇ ਮੁਕਾਬਲੇ ਵਿੱਚ ਮਲੇਸ਼ੀਆ ਖਿਲਾਫ 4-2 ਨਾਲ ਜਿੱਤ ਹਾਸਲ ਕੀਤੀ। ਚੌਥੇ ਮੈਚ ਵਿੱਚ ਉਸ ਨੇ ਕੈਨੇਡਾ ਨੂੰ 7-3 ਨਾਲ ਹਰਾਇਆ ਸੀ।
ਦੱਸ ਦੇਈਏ ਕਿ ਇਹ ਟੂਰਨਾਮੈਂਟ ਰਾਊਂਡ-ਰੌਬਿਨ ਦੇ ਆਧਾਰ 'ਤੇ ਖੇਡਿਆ ਜਾ ਰਿਹਾ ਹੈ। ਇਸ ਵਿੱਚ ਲੀਗ ਮੁਕਾਬਲਿਆਂ ਵਿੱਚ ਟਾਪ 'ਤੇ ਰਹਿਣ ਵਾਲੀਆਂ ਦੋ ਟੀਮਾਂ ਵਿਚਾਲੇ ਫਾਈਨਲ ਖੇਡਿਆ ਜਾਂਦਾ ਹੈ। ਭਾਰਤੀ ਟੀਮ 5 ਮੈਚਾਂ ਵਿੱਚੋਂ 13 ਅੰਕਾਂ ਨਾਲ ਅੰਕ ਸੂਚੀ ਵਿੱਚ ਟੋਪ 'ਤੇ ਹੈ। ਹੁਣ ਤਕ ਸਾਰੇ ਟੂਰਨਾਮੈਂਟ ਵਿੱਚ ਭਾਰਤ ਨੇ 24 ਗੋਲ ਕੀਤੇ ਹਨ ਤੇ ਸਿਰਫ 6 ਖਾਧੇ ਹਨ।

© 2016 News Track Live - ALL RIGHTS RESERVED