ਅਗਲੇ 24 ਘੰਟਿਆਂ ਲਈ ਮੌਸਮ ਵਿਭਾਗ ਦੀ ਅਲਰਟ ਜਾਰੀ

ਅਗਲੇ 24 ਘੰਟਿਆਂ ਲਈ ਮੌਸਮ ਵਿਭਾਗ ਦੀ ਅਲਰਟ ਜਾਰੀ


ਦਿੱਲੀ ਐੈੱਨ.ਸੀ.ਆਰ. ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਇਕ ਵਾਰ ਫਿਰ ਭਾਰੀ ਬਾਰਿਸ਼ ਪੈਣ ਦਾ ਖਤਰਾ ਪੈਦਾ ਹੋ ਸਕਦਾ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼ ਚੰਡੀਗੜ•, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ 'ਚ ਭਾਰੀ ਬਾਰਿਸ਼ ਦਾ ਅੰਦਾਜ਼ਾ ਲਗਾਇਆ ਗਿਆ ਹੈ, ਜਿਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ, ਉੱਤਰ ਪ੍ਰਦੇਸ਼ ਦੀਆਂ ਗੋਮਤੀ, ਘਾਘਰਾ, ਸਰਯੂ, ਰਾਮਗੰਗਾ ਆਦਿ ਨਦੀਆਂ ਸਮੇਤ ਬਿਹਾਰ ਦੀ ਕੋਸ਼ੀ, ਬਾਗਮਤੀ ਅਤੇ ਨਾਰਾਇਣੀ ਨਦੀਆਂ ਦੇ ਜਲਪੱਧਰ 'ਚ ਵਾਧਾ ਹੋ ਸਕਦਾ ਹੈ। ਇਸ ਦੌਰਾਨ ਹੀ ਮਛੇਰਿਆਂ ਨੂੰ ਅਗਲੇ 24 ਘੰਟਿਆਂ ਦੌਰਾਨ, ਓਡੀਸਾ, ਪੱਛਮੀ ਬੰਗਾਲ ਅਤੇ ਅੰਡੇਮਾਨ ਦੀਪ ਦੇ ਸਮੁੰਦਰ ਤੱਟਾਂ ਵੱਲ ਨਾ ਜਾਣ ਦੀ ਸਲਾਹ ਦਿੱਤੀ ਹੈ।
ਮੌਸਮ ਵਿਭਾਗ ਅਨੁਸਾਰ ਪੱਛਮੀ ਬਿਹਾਰ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਤੇ ਸਮੁੰਦਰ ਤੱਟ ਤੋਂ 3.1 ਕਿ.ਮੀ. ਉੱਚੀ ਹਵਾ ਦਾ ਚੱਕਰਵਾਤ ਘੇਰਾ ਬਣਿਆ ਹੈ। ਮੌਸਮ ਵਿਗਿਆਨਕ ਐੈੱਚ.ਪੀ. ਚੰਦਰਾ ਨੇ ਦੱਸਿਆ ਕਿ ਬੰਗਲਾ ਦੇਸ਼ ਦੇ ਉਪਰ ਬਣਿਆ ਚੱਕਰਵਾਤ ਘੇਰਾ ਜੋ ਮੱਧ ਭਾਰਤ ਵੱਲ ਵੱਧ ਰਿਹਾ ਸੀ। ਇਹ ਚੱਕਰਵਾਤ ਕਲਕੱਤਾ ਪਹੁੰਚਦੇ-ਪਹੁੰਚਦੇ ਫਿਲਹਾਲ ਕਮਜ਼ੋਰ ਹੋ ਚੁੱਕਿਆ ਹੈ, ਹਾਲਾਂਕਿ ਇਹ ਚੱਕਰਵਾਤ ਸਮੁੰਦਰ ਤਲ ਤੋਂ ਵਾਪਸ ਆ ਕੇ ਮਜ਼ਬੂਤ ਹੋ ਸਕਦਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਭਾਰੀ ਬਾਰਿਸ਼ ਦੀ ਵਜ•ਾ ਨਾਲ ਉੱਤਰ ਪ੍ਰਦੇਸ਼ 'ਚ ਪਿਛਲੇ 48 ਘੰਟਿਆਂ 'ਚ 17 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਸੂਬੇ 'ਚ ਇਕ ਜੁਲਾਈ ਤੋਂ ਲੈ ਕੇ ਹੁਣ ਤੱਕ ਬਾਰਿਸ਼ ਨਾਲ ਹੋਏ ਹਾਦਸਿਆਂ 'ਚ 183 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸੂਬੇ 'ਚ ਹਜ਼ਾਰਾਂ ਏਕੜ ਸਾਉਣੀ ਦੀ ਫਸਲ ਡੁੱਬਣ ਨਾਲ ਤਬਾਹ ਹੋ ਚੁੱਕੀ ਹੈ। ਸ਼ੁਰੂਆਤ 'ਚ ਜਦੋਂ ਜੁਲਾਈ ਦੇ ਦੂਜੇ ਹਫਤੇ ਤੱਕ ਮਾਨਸੂਨ ਨੇ ਮੱਧ ਭਾਰਤ ਨੂੰ ਕਵਰ ਕੀਤਾ ਸੀ ਤਾਂ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ 'ਚ ਘੱਟ ਬਾਰਿਸ਼ ਹੋਈ ਸੀ।

© 2016 News Track Live - ALL RIGHTS RESERVED