ਜਾਰਜ ਹਰਬਰਟ ਵਾਕਰ ਬੁਸ਼ ਦੀ 94 ਸਾਲਾਂ ਦੀ ਉਮਰ ‘ਚ ਮੌਤ

Dec 01 2018 03:25 PM
ਜਾਰਜ ਹਰਬਰਟ ਵਾਕਰ ਬੁਸ਼ ਦੀ 94 ਸਾਲਾਂ ਦੀ ਉਮਰ ‘ਚ ਮੌਤ

ਵਾਂਸ਼ਿੰਗਟਨ:

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਹਰਬਰਟ ਵਾਕਰ ਬੁਸ਼ ਦੀ 94 ਸਾਲਾਂ ਦੀ ਉਮਰ ‘ਚ ਮੌਤ ਹੋ ਗਈ ਹੈ। ਅਮਰੀਕਾ ਮੁਤਾਬਕ ਉਨ੍ਹਾਂ ਦੀ ਮੌਤ ਸ਼ੁੱਕਰਵਾਰ ਨੂੰ ਹੋ ਗਈ ਸੀ। 12 ਜੂਨ 1924 ਨੂੰ ਜਨਮੇ ਬੁਸ਼ 1989 ਤੋਂ 1993 ਤਕ ਯੂਐਸ ਦੇ 41ਵੇਂ ਰਾਸ਼ਟਰਪਤੀ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਨੇ 1981 ਤੋਂ 1989 ਤਕ ਅਮਰੀਕਾ ਦੇ 43ਵੇਂ ਉਪ ਰਾਸ਼ਟਰਪਤੀ ਦੇ ਤੌਰ ‘ਤੇ ਕੰਮ ਕੀਤਾ।
ਇਸੇ ਸਾਲ 17 ਅਪ੍ਰੈਲ ਨੂੰ ਬੁਸ਼ ਦੀ ਪਤਨੀ ਬਾਰਬਰਾ ਦੀ ਵੀ ਮੌਤ ਹੋ ਗਈ ਸੀ। ਪਤਨੀ ਦੀ ਮੌਤ ਤੋਂ ਇੱਕ ਹਫਤਾ ਬਾਅਦ ਹੀ ਬੁਸ਼ ਦੀ ਵੀ ਤਬੀਅਤ ਖਰਾਬ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED