ਇਰਾਨ ਨਾਲ ਯੁੱਧ ਨਹੀਂ ਕਰਨਾ ਚਾਹੁੰਦੇ

May 07 2019 03:55 PM
ਇਰਾਨ ਨਾਲ ਯੁੱਧ ਨਹੀਂ ਕਰਨਾ ਚਾਹੁੰਦੇ

ਵਾਸ਼ਿੰਗਟਨ:

ਅਮਰੀਕਾ ਨੇ ਇਰਾਨ 'ਤੇ ਦਬਾਅ ਬਣਾਉਣ ਲਈ ਮੱਧ ਪੂਰਬ ਤੋਂ ਆਪਣੀ ਥਲ ਸੈਨਾ ਦਾ ਹਮਲਾਵਰ ਦਲ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਕਿਹਾ ਕਿ ਇਸ ਦਾ ਮਕਸਦ ਇਰਾਨ ਨੂੰ ਸਾਫ ਸੰਦੇਸ਼ ਦੇਣਾ ਹੈ ਕਿ ਜੇ ਉਨ੍ਹਾਂ ਅਮਰੀਕਾ ਜਾਂ ਉਸ ਦੇ ਮਿੱਤਰ ਦੇਸ਼ਾਂ ਦੇ ਹਿੱਤਾਂ ਦਾ ਨੁਕਸਾਨ ਕੀਤਾ ਤਾਂ ਉਸ ਨੂੰ ਸਾਡੀ ਬੇਰਹਿਮ ਤਾਕਤ ਦਾ ਸਾਹਮਣਾ ਕਰਨਾ ਪਏਗਾ।
ਬੋਲਟਨ ਨੇ ਕਿਹਾ ਕਿ ਉਹ ਇਰਾਨ ਨਾਲ ਯੁੱਧ ਨਹੀਂ ਕਰਨਾ ਚਾਹੁੰਦੇ ਪਰ ਉਹ ਕਿਸੇ ਤਰ੍ਹਾਂ ਦੇ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਅਮਰੀਕਾ ਨੇ ਮੱਧ ਪੂਰਬ ਸਥਿਤ ਅਮਰੀਕੀ ਸੈਂਟਰਲ ਕਮਾਂਡ ਵਿੱਚ ਏਅਕ੍ਰਾਫਟ ਕੈਰੀਅਰ ਯੂਐਸਐਸ ਅਬਰਾਹਮ ਲਿੰਕਨ ਨਾਲ ਬਾਮਬਰ ਟਾਸਕ ਫੋਰਸ ਵੀ ਭੇਜੀ ਹੈ।
ਬੋਲਟਨ ਮੁਤਾਬਕ ਇਰਾਨ ਨੇ ਅਮਰੀਕਾ ਨੂੰ ਕਈ ਪਰੇਸ਼ਾਨ ਕਰਨ ਵਾਲੀਆਂ ਚੇਤਾਵਨੀਆਂ ਦਿੱਤੀਆਂ ਹਨ, ਜਿਸ ਪਿੱਛੋਂ ਅਮਰੀਕਾ ਨੇ ਇਹ ਫੈਸਲਾ ਲਿਆ ਹੈ। ਹਾਲਾਂਕਿ ਆਪਣੇ ਬਿਆਨ ਵਿੱਚ ਉਨ੍ਹਾਂ ਇਹ ਸਾਫ ਨਹੀਂ ਕੀਤਾ ਕਿ ਉਨ੍ਹਾਂ ਨੇਵੀ ਨੂੰ ਮੱਧ ਪੂਰਬ ਵਿੱਚ ਤਾਇਨਾਤ ਕਰਨ ਲਈ ਇਹ ਫੈਸਲਾ ਕਿਉਂ ਚੁਣਿਆ।
ਉਂਞ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਗਾਜਾ ਸਥਿਤ ਫਲਸਤੀਨੀ ਅੱਤਵਾਦੀਆਂ ਦੇ ਇਜ਼ਰਾਈਲ 'ਤੇ ਕੀਤੇ ਹਮਲੇ ਵਿਚਾਲੇ ਇਰਾਨ ਵੀ ਮੌਕੇ ਦਾ ਫਾਇਦਾ ਚੁੱਕ ਸਕਦਾ ਹੈ।

© 2016 News Track Live - ALL RIGHTS RESERVED