ਲਕਸ਼ਮੀ ਬੰਬ’ ‘ਚ ਆਪਣੇ ਲੁੱਕ ਦਾ ਖੁਲਾਸਾ

Oct 03 2019 06:54 PM
ਲਕਸ਼ਮੀ ਬੰਬ’ ‘ਚ ਆਪਣੇ ਲੁੱਕ ਦਾ ਖੁਲਾਸਾ

ਮੁੰਬਈ

ਅਕਸ਼ੈ ਕੁਮਾਰ ਨੇ ਵੀਰਵਾਰ ਨੂੰ ਆਪਣੀ ਆਉਣ ਵਾਲੀ ਫ਼ਿਲਮ ‘ਲਕਸ਼ਮੀ ਬੰਬ’ ‘ਚ ਆਪਣੇ ਲੁੱਕ ਦਾ ਖੁਲਾਸਾ ਕੀਤਾ ਹੈ। ਇਸ ਲੁੱਕ ‘ਚ ਅਕਸ਼ੈ ਕੁਮਾਰ ਇੱਕ ਟ੍ਰਾਂਸਜੈਂਡਰ ਦੀ ਲੁੱਕ ‘ਚ ਨਜ਼ਰ ਆ ਰਹੇ ਹਨ। ਇਸ ਬਾਰੇ ਅੱਕੀ ਨੇ ਕਿਹਾ ਕਿ ਇਸ ਰੋਲ ਲਈ ਉਹ ਐਕਸਾਈਟਿਡ ਵੀ ਸੀ ਤੇ ਨਰਵਸ ਵੀ।

ਅਕਸ਼ੈ ਨੇ ਟਵਿਟਰ ‘ਤੇ ਆਪਣੀ ਇਸ ਹੌਰਰ-ਕਾਮੇਡੀ ਫ਼ਿਲਮ ਦੀ ਲੁੱਕ ਨੂੰ ਸ਼ੇਅਰ ਕੀਤਾ ਹੈ। ਇਸ ‘ਚ ਉਸ ਨੇ ਇੱਕ ਲਾਲ ਰੰਗ ਦੀ ਸਾੜੀ ਪਾਈ ਹੈ ਤੇ ਮੱਥੇ ‘ਤੇ ਲਾਲ ਬਿੰਦੀ ਨਾਲ ਸਿਰ ‘ਤੇ ਜੂੜਾ ਕੀਤਾ ਹੈ। ਉਹ ਕਿਸੇ ਮੰਦਰ ਸਾਹਮਣੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਲੁੱਕ ਨੂੰ ਸ਼ੇਅਰ ਕਰਦੇ ਅਕਸ਼ੈ ਨੇ ਕੈਪਸ਼ਨ ਵੀ ਦਿੱਤਾ ਹੈ।

ਦੱਸ ਦਈਏ ਕਿ ਅਕਸ਼ੈ ਦੀ ਲੁੱਕ ਨੂੰ ਲੈ ਕੇ ਉਨ੍ਹਾਂ ਦੇ ਫੈਨਸ ਦੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ। ਕਿਸੇ ਨੇ ਉਨ੍ਹਾਂ ਨੂੰ ਪੋਜ਼ਟੀਵ ਕੁਮੈਂਟ ਕੀਤਾ ਤਾਂ ਕੋਈ ਅੱਕੀ ਨੂੰ ਟ੍ਰੋਲ ਕਰ ਰਿਹਾ ਹੈ। ‘ਲਕਸ਼ਮੀ ਬੰਬ’ ਤਮਿਲ ਫ਼ਿਲਮ ‘ਮੁੰਨੀ 2: ਕੰਚਨਾ’ ਦਾ ਰੀਮੇਕ ਹੈ। ਜਿਸ ‘ਚ ਅਕਸ਼ੈ ਦੇ ਨਾਲ ਕਿਆਰਾ ਆਡਵਾਨੀ ਵੀ ਨਜ਼ਰ ਆਵੇਗੀ।

© 2016 News Track Live - ALL RIGHTS RESERVED