ਹੁਣ ਕੈਟਰੀਨਾ, ਸਲਮਾਨ ਖ਼ਾਨ ਨਾਲ ਫ਼ਿਲਮ ‘ਭਾਰਤ’ ‘ਚ ਵੀ ਨਜ਼ਰ ਆਵੇਗੀ।

Nov 30 2018 04:37 PM
ਹੁਣ ਕੈਟਰੀਨਾ, ਸਲਮਾਨ ਖ਼ਾਨ ਨਾਲ ਫ਼ਿਲਮ ‘ਭਾਰਤ’ ‘ਚ ਵੀ ਨਜ਼ਰ ਆਵੇਗੀ।

ਬਈ:

ਬਾਲੀਵੁੱਡ ਐਕਟਰਸ ਕੈਟਰੀਨਾ ਕੈਫ ਦੀ ਹਾਲ ਹੀ ‘ਚ ਆਮਿਰ ਖ਼ਾਨ ਨਾਲ ਫ਼ਿਲਮ ‘ਠਗਸ ਆਫ ਹਿੰਦੁਸਤਾਨ’ ਆਈ। ਫ਼ਿਲਮ ਕਾਫੀ ਬੁਰੀ ਤਰ੍ਹਾਂ ਫਲੌਪ ਹੋਈ। ਇਸ ਦੇ ਫਲੌਪ ਤੋਂ ਬਾਅਦ ਆਮਿਰ ਖ਼ਾਨ ਨੇ ਫੈਨਸ ਤੋਂ ਮੁਆਫੀ ਵੀ ਮੰਗੀ। ਹੁਣ ਕੈਟਰੀਨਾ, ਸਲਮਾਨ ਖ਼ਾਨ ਨਾਲ ਫ਼ਿਲਮ ‘ਭਾਰਤ’ ‘ਚ ਵੀ ਨਜ਼ਰ ਆਵੇਗੀ।
ਭਾਰਤ’ ਦੀ ਸ਼ੂਟਿੰਗ ਵੱਖ-ਵੱਖ ਥਾਵਾਂ ‘ਤੇ ਕਾਫੀ ਹੱਦ ਤਕ ਹੋ ਚੁੱਕੀ ਹੈ। ਹੁਣ ਇਸ ਦੀ ਸ਼ੂਟਿੰਗ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੋ ਰਹੀ ਹੈ। ਜਿੱਥੇ ਕੁਝ ਦਿਨ ਪਹਿਲਾਂ ਇੱਕ ਤਸਵੀਰ ਸ਼ੇਅਰ ਕਰ ਅਲੀ ਅੱਬਾਸ ਨੇ ਇਸ ਦੀ ਜਾਣਕਾਰੀ ਦਿੱਤੀ ਸੀ। ਹੁਣ ਫੇਰ ਫ਼ਿਲਮ ਦੇ ਸੈੱਟ ਤੋਂ ਕੈਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਇਆਂ ਹਨ, ਜਿਨ੍ਹਾਂ ‘ਚ ਉਹ ਘੁੰਗਰਾਲੇ ਵਾਲਾਂ ‘ਚ ਨਜ਼ਰ ਆ ਰਹੀ ਹੈ।
ਹਾਲ ਹੀ ‘ਚ ਸ਼ੇਅਰ ਕੀਤੀਆਂ ਤਸਵੀਰਾਂ ‘ਚ ਕੈਟਰੀਨਾ ਆਪਣੀ ਨਵੀਂ ਲੁੱਕ ਫਲੌਟ ਕਰਦੀ ਨਜ਼ਰ ਆ ਰਹੀ ਹੈ। ਕੈਟ ਨੇ ਇੱਥੇ ਰੈੱਡ ਕਮੀਜ਼ ਪਾਈ ਨਜ਼ਰ ਆ ਰਹੀ ਹੈ ਤੇ ਇਸ ਲੁੱਕ ‘ਚ ਉਹ ਬੇਹੱਦ ਕਿਊਟ ਲੱਗ ਰਹੀ ਹੈ। ਇਸ ਦੇ ਨਾਲ ਹੀ ਉਸ ਦੀ ਲੁੱਕ ਇੱਕ ਬੰਗਾਲੀ ਕੁੜੀ ਦੀ ਲੱਗ ਰਹੀ ਹੈ। ਲੱਗਦਾ ਹੈ ‘ਭਾਰਤ’ ‘ਚ ਕੈਟ ਦਾ ਰੋਲ ਬੰਗਾਲੀ ਕੁੜੀ ਦਾ ਹੈ।
ਫ਼ਿਲਮ ‘ਚ ਕੈਟਰੀਨਾ ਇੱਕ ਵਾਰ ਫੇਰ ਸਲਮਾਨ ਦੇ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਸੁਨੀਲ ਗ੍ਰੋਵਰ, ਦਿਸ਼ਾ ਪਟਾਨੀ, ਨੌਰਾ ਫਤੇਹੀ, ਤੱਬੂ ਤੇ ਜੈਕੀ ਸ਼ਰੌਫ ਨਜ਼ਰ ਆਉਣਗੇ। ਫ਼ਿਲਮ ਨੂੰ ਅਲੀ ਅੱਬਾਸ ਜ਼ਫ਼ਰ ਡਾਇਰੈਕਟ ਕਰ ਰਹੇ ਹਨ, ਜੋ ਅਗਲੇ ਸਾਲ ਈਦ ‘ਤੇ ਰਿਲੀਜ਼ ਹੋਵੇਗੀ।

© 2016 News Track Live - ALL RIGHTS RESERVED