113 ਸਾਲ ਦੀ ਮਸਾਜੋ ਨੋਨਾਕਾ ਦੀ ਜਪਾਨ ‘ਚ ਮੌਤ

Jan 21 2019 03:02 PM
113 ਸਾਲ ਦੀ ਮਸਾਜੋ ਨੋਨਾਕਾ ਦੀ ਜਪਾਨ ‘ਚ ਮੌਤ

ਟੋਕਿਓ:

ਦੁਨੀਆ ਦੇ ਸਭ ਤੋਂ ਵਿਰਧ ਸ਼ੱਖ਼ਸ ਮਸਾਜੋ ਨੋਨਾਕਾ ਦੀ ਜਪਾਨ ‘ਚ ਮੌਤ ਹੋ ਗਈ। ਉਸ ਦੀ ਉਮਰ 113 ਸਾਲ ਦੀ ਸੀ। ਮਸਾਜੋ ਨੋਨਾਕਾ ਦੀ ਮੌਤ ਜਾਪਾਨ ਸਥਿਤ ਉਸ ਦੇ ਘਰ ‘ਚ ਹੋਈ। ਮਸਾਜੋ ਦੀ ਮੌਤ ਐਤਵਾਰ ਤੜਕੇ ਹੋਈ ਹੈ।
ਪਰਿਵਾਰ ਨੇ ਉਸ ਦੀ ਮੌਤ ਦਾ ਕਾਰਨ ਨੈਸਗਿਰਕ ਕਾਰਨਾਂ ਕਰਕੇ ਹੋਈ ਹੈ। ਨੋਨਾਕਾ ਦਾ ਪਰਿਵਾਰ ਪਿਛਲੀਆਂ ਚਾਰ ਪੀੜੀਆਂ ਤੋਂ ਹੌਟ ਸਪ੍ਰਿੰਗਸ ਇਨ ਚਲਾਉਂਦਾ ਆ ਰਿਹਾ ਹੇ। ਪਿਛਲੇ ਸਾਲ ਹੀ ਉਸ ਦੀ ਉਮਰ 112 ਸਾਲ ਅਤੇ 259 ਦਿਨ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਵਧ ਉਮਰ ਦੇ ਜਿਉਂਦੇ ਵਿਅਕਤੀ ਦਾ ਪ੍ਰਮਾਣ ਪੱਤਰ ਮਿਲੀਆ। ਮਸਾਜੋ ਦਾ ਜਨਮ 25 ਜੁਲਾਈ 1905 ਨੂੰ ਹੋਇਆ ਸੀ।

© 2016 News Track Live - ALL RIGHTS RESERVED