ਡਾਇਬੀਟੀ ਦੇ ਮਰੀਜ਼ਾਂ ‘ਚ 58 ਫ਼ੀਸਦ ਮੌਤਾਂ ਦਿਲ ਦਾ ਦੌਰਾ ਪੈਣ ਕਾਰਨ ਹੁੰਦੀਆਂ

ਡਾਇਬੀਟੀ ਦੇ ਮਰੀਜ਼ਾਂ ‘ਚ 58 ਫ਼ੀਸਦ ਮੌਤਾਂ ਦਿਲ ਦਾ ਦੌਰਾ ਪੈਣ ਕਾਰਨ ਹੁੰਦੀਆਂ

ਨਵੀਂ ਦਿੱਲੀ:

ਟਾਈਪ-2 ਡਾਇਬੀਟੀ ਦੇ ਮਰੀਜ਼ਾਂ ‘ਚ 58 ਫ਼ੀਸਦ ਮੌਤਾਂ ਦਿਲ ਦਾ ਦੌਰਾ ਪੈਣ ਕਾਰਨ ਹੁੰਦੀਆਂ ਹਨ। ਅਜਿਹਾ ਕਹਿਣਾ ਹੈ ਮੈਕਸਿਕਨ ਡਾਈਬਿਟੀਜ਼ ਫੈਡਰੇਸ਼ਨ ਦੇ ਪ੍ਰਧਾਨ ਹੈਕਟਰ ਸਾਂਚੇਜ ਮਿਜੰਗੋਸ ਦਾ। ਉਨ੍ਹਾਂ ਦੱਸਿਆ ਕਿ ਡਾਈਬਿਟੀਜ਼ ਦੀ ਬੀਮਾਰੀ ਦੇ ਸ਼ਿਕਾਰ ਲੋਕਾਂ ‘ਚ ਬੇਵਕਤੀ ਮੌਤ ਦਾ ਕਾਰਨ ਦਿਲ ਸਬੰਧੀ ਰੋਗਾਂ ਕਰਕੇ ਹੁੰਦੀਆਂ ਹਨ।
ਮਾਹਰਾਂ ਦਾ ਕਹਿਣਾ ਹੇ ਕਿ ਡਾਈਬੀਟੀਜ਼ ਕਾਰਨ ਹਾਈ ਸ਼ੂਗਰ ਲੈਵਲ ਬਲੱਡ ਵੈਸਲਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਇਸ ‘ਚ ਬਲੱਡ ਪ੍ਰੈਸ਼ਰ, ਅੰਨ੍ਹਾਪਣ ਅਤੇ ਜੋੜਾਂ ‘ਚ ਦਰਦ ਦੇ ਨਾਲ ਹੋਰ ਕਈ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ।
ਵਿਸ਼ਵ ਸਿਹਤ ਆਰਗੇਨਾਈਜੇਸ਼ਨ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਟਾਈਪ-2 ਡਾਈਬੀਟੀਜ਼ ਨਾਲ 44.2 ਕਰੋੜ ਲੋਕ ਪੀੜਤ ਹਨ। ਮੈਕਸਿਕੋ ਦੇ ਸਿਹਤ ਸਕੱਤਰੇਤ ਦਾ ਕਹਿਣਾ ਹੈ ਕਿ ਸ਼ੂਗਰ ਨਾਲ ਪ੍ਰਭਾਵਿਤ ਲੋਕਾਂ 'ਚੋਂ ਅੱਧੇ ਲੋਕਾਂ ਨੂੰ ਹੀ ਪਤਾ ਹੈ ਕਿ ਉਨ੍ਹਾਂ ਨੂੰ ਇਹ ਬਿਮਾਰੀ ਹੈ। ਸਿਰਫ ਮੈਕਸੀਕੋ ‘ਚ 98,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਡਾਇਬੀਟੀਜ਼ ਨਾਲ ਅਤੇ ਉਨ੍ਹਾਂ ਦੀ ਮਰਨ ਸਮੇਂ ਉਮਰ ਔਸਤ 66.7 ਸਾਲ ਰਹੀ ਹੈ।
ਇੱਥੇ ਦੇ ਸਿਹਤ ਅਧਿਕਾਰੀਆਂ ਨੇ ਜਨਵਰੀ ਤੋਂ ਕੈਨਾਗਫਿਲਜ਼ਨ ਦੇ ਇਸਤੇਮਾਲ ਦੀ ਮੰਜ਼ੂਰੀ ਦਿੱਤੀ ਹੈ ਤਾਂ ਜੋ ਉਪਚਾਰ ਦੇ ਤਰੀਕਿਆਂ ‘ਚ ਸੁਧਾਰ ਹੋ ਸਕੇ। ਮਿਜੰਗੋਸ ਦਾ ਕਹਿਣਾ ਹੈ, “ਇਸ ਦਵਾਈ ਨਾਲ ਇੱਕ ਵਿਅਕਤੀ 100 ਗ੍ਰਾਮ ਸ਼ੂਗਰ ਪ੍ਰਤੀਦਿਨ ਘੱਟ ਕਰ ਸਕਦਾ ਹੈ ਜਿਸ ਨਾਲ ਰੋਜ਼ 4000 ਕੈਲੋਰੀ ਘੱਟ ਹੋਵੇਗੀ ਅਤੇ ਵਜ਼ਨ ਘੱਟ ਹੋਣ ‘ਚ ਵੀ ਮਦਦ ਮਿਲੇਗੀ।

 

 

© 2016 News Track Live - ALL RIGHTS RESERVED