ਪੰਜਾਬ ਸਰਕਾਰ ਨੇ ਪ੍ਰਦੇਸ ਪੱਧਰ ਤੇ 5 ਕਰੋੜ 43 ਲੱਖ ਕਿਸਾਨਾਂ ਦਾ ਕਰੀਬ 4350 ਕਰੋੜ ਰੁਪਏ ਦੇ ਕੀਤੇ ਕਰਜੇ ਮਾਫ

Feb 19 2019 03:32 PM
ਪੰਜਾਬ ਸਰਕਾਰ ਨੇ ਪ੍ਰਦੇਸ ਪੱਧਰ ਤੇ 5 ਕਰੋੜ 43 ਲੱਖ ਕਿਸਾਨਾਂ ਦਾ ਕਰੀਬ 4350 ਕਰੋੜ ਰੁਪਏ ਦੇ ਕੀਤੇ ਕਰਜੇ ਮਾਫ



ਪਠਾਨਕੋਟ

ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਦਫਤਰ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਪਠਾਨਕੋਟ ਵੱਲੋਂ ਪੰਜਾਬ ਸਰਕਾਰ ਦੇ ਦਿਸਾ ਨਿਰਦੇਸਾਂ ਅਨੁਸਾਰ ਕਰਜਾ ਮਾਫੀ ਸਕੀਮ ਅਧੀਨ ਕਿਸਾਨਾਂ ਦੇ ਕਰਜੇ ਮਾਫ ਕਰਨ ਲਈ ਇੱੱਕ ਸਮਾਰੋਹ ਡਿਪਟੀ ਰਜਿਸਟਰਾਰ ਪਠਾਨਕੋਟ ਸ੍ਰੀ ਸੁਖਵੰਤ ਰਾਜ ਅਤੇ ਸਹਾਇਕ ਰਜਿਸਟਰਰਾਰ ਸੁਨੀਲ ਕੁਮਾਰ ਦੀ ਸਾਂਝੀ ਪ੍ਰਧਾਨਗੀ ਵਿੱਚ ਆਯੋਜਿਤ ਕੀਤਾ ਗਿਆ। ਸਮਾਰੋਹ ਵਿੱਚ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਅਤੇ ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਵਿਸ਼ੇਸ ਤੋਰ ਤੇ ਹਾਜ਼ਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮਨਵੀਰ ਖਹਿਰਾ ਐਮ.ਡੀ. ਸੈਂਟਰਲ ਕੋਪਰੇਟਿਵ ਬੈਂਕ ਗੁਰਦਾਸਪੁਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ। 
ਸਮਾਰੋਹ ਦੋਰਾਨ ਵਿਭਾਗ ਵੱਲੋਂ ਜਿਲ•ਾ ਪਠਾਨਕੋਟ ਪਹਿਲੇ ਅਤੇ ਦੂਸਰੇ ਫੇਜ ਵਿੱਚ ਢਾਈ ਏਕੜ ਤੋਂ ਘੱਟ ਅਤੇ ਪੰਜ ਏਕੜ ਤੋਂ ਘੱਟ ਜਮੀਨ ਦੇ ਮਾਲਕੀਅਤ ਰੱਖਣ ਵਾਲੇ 1252 ਕਿਸਾਨ ਲਾਭਪਾਤਰੀ ਦੇ 7.79 ਕਰੋੜ ਰੁਪਏ ਦੇ ਕਰਜੇ ਮਾਫ ਕੀਤੇ ਗਏ ਅਤੇ ਸਰਟੀਫਿਕੇਟ ਵੀ ਦਿੱਤੇ ਗਏ। 
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਵਿਧਾਨ ਸਭਾ ਹਲਕਾ ਭੋਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਮੈਨੀਫੇਸਟੋ ਦੋਰਾਨ ਜੋ ਬਾਅਦੇ ਲੋਕਾਂ ਨਾਲ ਕੀਤੇ ਸਨ ਉਹ ਪੂਰੇ ਵੀ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਪ੍ਰਦੇਸ ਪੱਧਰ ਤੇ 5 ਕਰੋੜ 43 ਲੱਖ ਕਿਸਾਨਾਂ ਦਾ ਕਰੀਬ 4350 ਕਰੋੜ ਰੁਪਏ ਦਾ ਕਰਜ ਮਾਫ ਕਰ ਕੇ ਉਨ•ਾ ਨੇ ਆਪਣਾ ਬਾਅਦਾ ਪੂਰਾ ਕੀਤਾ ਹੈ। ਉਨ•ਾਂ ਕਿਹਾ ਕਿ ਹੁਣ ਜਿਲ•ਾ ਪਠਾਨਕੋਟ ਦੇ 1252 ਕਿਸਾਨਾਂ ਦੇ ਜਿਲ•ੇ ਅੰਦਰ ਕਰਜੇ ਮਾਫ ਕੀਤੇ ਹਨ ਅਤੇ ਅੱਗੇ ਹੋਰ ਵੀ ਕਿਸਾਨਾਂ ਦੇ ਕਰਜੇ ਮਾਫ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਲਾਭ ਲਈ ਸਹਿਕਾਰਤਾ ਸਭਾਵਾ ਵੱਲੋਂ ਵੱਖ ਵੱਖ ਸਕੀਮਾਂ ਚਲਾਈਆਂ ਜਾਂਦੀਆਂ ਹਨ ਅਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਇਨ•ਾਂ ਦਫਤਰਾਂ ਵਿੱਚ ਪਹੁੰਚ ਕੇ ਜਾਣਕਾਰੀ ਪ੍ਰਾਪਤ ਕਰਨ ਅਤੇ ਸਕੀਮਾਂ ਤੋਂ ਲਾਭ ਪ੍ਰਾਪਤ ਕਰ ਕੇ ਆਪਣੀ ਆਰਥਿਕ ਸਥਿਤੀ ਨੂੰ ਮਜਬੂਤ ਕਰਨ। ਉਨ•ਾਂ ਕਿਹਾ ਕਿ ਕਿਸਾਨ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਵੀ ਪ੍ਰਮੁੱਖਤਾ ਦੇਣ ਅਤੇ ਵਧੇਰੇ ਲਾਭ ਪ੍ਰਾਪਤ ਕਰਨ। 
ਇਸ ਮੋਕੇ ਤੇ ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਸੁਨੀਲ ਕੁਮਾਰ ਸਹਾਇਕ ਰਜਿਸਟਰਾਰ ਪਠਾਨਕੋਟ ਅਤੇ ਮਨਵੀਰ ਖਹਿਰਾ ਐਮ.ਡੀ. ਸੈਂਟਰਲ ਕੋਪਰੇਟਿਵ ਬੈਂਕ ਗੁਰਦਾਸਪੁਰ ਵੱਲੋਂ ਸਹਿਕਾਰੀ ਸਭਾਵਾਂ ਅਧੀਨ ਚਲਾਈਆਂ ਜਾ ਰਹੀਆਂ ਜਨ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਅਤੇ ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਨੂੰ ਸਾਲ ਭੇਂਟ ਕਰ ਕੇ ਸਨਮਾਨਤ ਕੀਤਾ। 

© 2016 News Track Live - ALL RIGHTS RESERVED