ਗਰਮੀ ਨੇ ਅਮਰੀਕੀਆਂ ਨੂੰ ਵੀ ਵਾਹਣੀ ਪਾਇਆ ਹੋਇਆ

Jul 22 2019 04:06 PM
ਗਰਮੀ ਨੇ ਅਮਰੀਕੀਆਂ ਨੂੰ ਵੀ ਵਾਹਣੀ ਪਾਇਆ ਹੋਇਆ

ਵਾਸ਼ਿੰਗਟਨ:

ਇੰਨੀ ਦਿਨੀਂ ਗਰਮੀ ਨੇ ਅਮਰੀਕੀਆਂ ਨੂੰ ਵੀ ਵਾਹਣੀ ਪਾਇਆ ਹੋਇਆ ਹੈ। ਗਰਮ ਹਵਾਵਾਂ ਦਾ ਕਹਿਰ ਇੰਨਾ ਵਧ ਗਿਆ ਹੈ ਕਿ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜੇ ਕੁਝ ਦਿਨ ਗਰਮੀ ਦਾ ਕਹਿਰ ਜਾਰੀ ਰਹੇਗਾ।
ਰਿਪੋਰਟ ਮੁਤਾਬਕ 32 ਸਾਲਾ ਅਮਰੀਕੀ ਫੁਟਬਾਲ ਖਿਡਾਰੀ ਮਿਚ ਪੈਟਰਸ ਦੀ ਹੀਟਸਟ੍ਰੋਕ ਨਾਲ ਮੌਤ ਹੋ ਗਈ। ਉਹ ਆਪਣੀ ਦੁਕਾਨ 'ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਤਬੀਅਤ ਵਿਗੜ ਗਈ। ਸਥਾਨਕ ਅਧਿਕਾਰੀਆਂ ਮੁਤਾਬਕ ਐਰੀਜੋਨਾ ਵਿੱਚ ਇੱਕ ਏਅਰ ਟੈਕਨੀਸ਼ੀਅਨ ਸਟੀਵਨ ਬੈਲ ਦੀ ਵੀ ਗਰਮੀ ਕਰਕੇ ਮੌਤ ਹੋ ਗਈ।
ਸ਼ਨੀਵਾਰ ਨੂੰ ਪੂਰਬੀ ਅਮਰੀਕਾ ਵਿੱਚ ਕਈ ਖੇਤਰਾਂ ਵਿੱਚ ਤਾਰਮਾਨ 38 ਡਿਗਰੀ ਸੈਲਸੀਅਲ ਰਿਹਾ। ਗਰਮੀ ਕਰਕੇ ਕਈ ਪ੍ਰੋਗਰਾਮ ਰੱਦ ਕਰਨੇ ਪਏ। ਕੌਮੀ ਮੌਸਮ ਸੇਵਾ ਨੇ ਸ਼ੁੱਕਰਵਾਰ ਨੂੰ ਅਲਰਟ ਜਾਰੀ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੱਸ਼ਿਆ ਕਿ 150 ਮਿਲੀਅਨ ਲੋਕ ਗਰਮੀ ਦੇ ਲਪੇਟ ਵਿੱਚ ਆ ਗਏ ਹਨ।
ਉਧਰ, ਨਿਊਯਾਰਕ ਸਿਟੀ ਨੇ ਲੋਕਾਂ ਨੂੰ ਬਚਾਉਣ ਲਈ 500 ਕੂਲਿੰਗ ਸੈਂਟਰ ਖੋਲ੍ਹੇ ਹਨ। ਮੇਅਰ ਬਿੱਲ ਡੀ ਬਲਾਸੀਓ ਨੇ ਕਿਹਾ ਕਿ ਸ਼ਨੀਵਾਰ ਤੇ ਐਤਵਾਰ ਸਥਿਤੀ ਵਿਗੜਣ ਵਾਲੀ ਹੈ। ਜੇ ਜ਼ਰੂਰੀ ਨਾ ਹੋਵੇ ਤਾਂ ਘਰਾਂ ਵਿੱਚੋਂ ਬਾਹਰ ਨਾ ਨਿਕਲੋ।

© 2016 News Track Live - ALL RIGHTS RESERVED